ਪੱਤਰ ਪੇ੍ਰਰਕ, ਮਾਨਸਾ : ਰਾਜ ਪੱਧਰੀ ਪ੍ਰਰਾਇਮਰੀ ਸਕੂਲ ਖੇਡਾਂ ਦੀ ਤਿਆਰੀ ਲਈ ਚੱਲ ਰਹੇ ਖੇਡ ਕੈਂਪਾਂ ਦੌਰਾਨ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਯੁਵਾ ਅਧਿਕਾਰੀ ਸੰਦੀਪ ਘੰਡ ਦੇ ਦੋਨੋਂ ਬੱਚਿਆਂ ਸਿਮਰਨਦੀਪ ਅਤੇ ਹਰਮਨਦੀਪ ਘੰਡ ਵੱਲੋਂ ਸਿੱਖਿਆ ਵਿਕਾਸ ਮੰਚ ਦੀ ਅਗਵਾਈ ਵਿੱਚ ਆਪਣੀ ਨਿੱਜੀ ਕਮਾਈ 'ਚੋਂ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨਾਂ੍ਹ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਉਨਾਂ੍ਹ ਸਰਕਾਰੀ ਪ੍ਰਰਾਇਮਰੀ ਸਕੂਲ ਸਾਹਨੇਵਾਲੀ ਅਤੇ ਝੰਡੂਕੇ ਵਿਖੇ ਚਲ ਰਹੇ ਫੁੱਟਬਾਲ ਦੇ ਖੇਡ ਕੈਂਪਾਂ ਦੌਰਾਨ ਫੁੱਟਬਾਲਾਂ,ਸਟੱਡ ਅਤੇ ਹੋਰ ਲੋੜੀਂਦਾ ਸਮਾਨ ਦਿੰਦਿਆਂ ਖਿਡਾਰੀਆਂ ਨੂੰ ਵਧੀਆ ਖੇਡ ਲਈ ਹੱਲਾਸ਼ੇਰੀ ਦਿੱਤੀ।
ਘੰਡ ਨੇ ਖੇਡ ਕੈਂਪਾਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਰਾਇਮਰੀ ਪੱਧਰ 'ਤੇ ਬੱਚਿਆਂ ਨੂੰ ਖੇਡਾਂ ਦੀ ਲੱਗੀ ਚਿਣਗ ਉਨਾਂ੍ਹ ਦੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੀ ਹੈ। ਉਨਾਂ੍ਹ ਕਿਹਾ ਕਿ ਖੇਡਾਂ ਦੀ ਨੀਂਹ ਵਜੋਂ ਜਾਣੀਆਂ ਜਾਂਦੀਆਂ ਪ੍ਰਰਾਇਮਰੀ ਖੇਡਾਂ ਦੀ ਪ੍ਰਫੁੱਲਤਾ ਲਈ ਜੇਕਰ ਵਿਆਪਕ ਯੋਜਨਾਬੰਦੀ ਬਣਾਈ ਜਾਂਦੀ ਹੈ ਤਾਂ ਇਸ ਦੇ ਸਾਰਥਿਕ ਸਿੱਟੇ ਸਾਹਮਣੇ ਆ ਸਕਦੇ ਹਨ। ਇਸ ਮੌਕੇ ਪ੍ਰਰਾਇਮਰੀ ਖੇਡਾਂ ਦੇ ਪ੍ਰਬੰਧਕੀ ਇੰਚਾਰਜ ਹਰਦੀਪ ਸਿੰਘ ਸਿੱਧੂ, ਖੇਡ ਕੈਂਪ ਪ੍ਰਬੰਧਕ ਅੰਗਰੇਜ਼ ਸਿੰਘ ਸਾਹਨੇਵਾਲੀ, ਭੁਪਿੰਦਰ ਸਿੰਘ ਝੰਡੂਕੇ, ਰਣਧੀਰ ਸਿੰਘ ਆਦਮਕੇ ਹਾਜ਼ਰ ਸਨ। ਉਧਰ ਨਵੇਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਅਤੇ ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ ਨੇ ਘੰਡ ਪ੍ਰਰੀਵਾਰ ਵੱਲ੍ਹੋਂ ਕੀਤੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਭਨਾਂ ਧਿਰਾਂ ਦੇ ਸਹਿਯੋਗ ਨਾਲ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਸਕਦਾ ਹੈ। ਉਨਾਂ੍ਹ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ ਤਾਂ ਕਿ ਸਮਾਜ ਚ ਨਸ਼ਿਆਂ ਵਰਗੀਆਂ ਲਾਹਨਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ।