ਸੁਰਿੰਦਰ ਲਾਲੀ, ਮਾਨਸਾ : ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਟੀਕਾਕਰਨ ਮੁਹਿੰਮ ਤਹਿਤ ਅੱਜ ਕੋਰੋਨਾ ਵੈਕਸੀਨ ਦਾ ਕੈਂਪ ਕੱਪੜਾ ਮਾਰਕੀਟ ਲੱਲੂਆਣਾ ਰੋਡ ਮਾਨਸਾ ਵਿਖੇ ਪ੍ਰਵੀਨ ਕੁਮਾਰ ਅਤੇ ਰਾਜ ਕੁਮਾਰ ਦੀ ਅਗਵਾਈ ਵਿਚ ਲਾਇਆ ਗਿਆ। ਇਸ ਦਾ ਉਦਘਾਟਨ ਡਾ. ਵਰੁਣ ਮਿੱਤਲ ਨੇ ਕੀਤਾ। ਉਨਾਂ੍ਹ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਵੀ ਮਾਨਸਾ 'ਚ ਕਾਫ਼ੀ ਕੇਸ ਆ ਰਹੇ ਹਨ। ਸਾਨੂੰ ਇਸ ਤੋਂ ਬਚਣ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਸਰਕਾਰ ਦੀਆਂ ਨੀਤੀਆਂ ਦਾ ਪਾਲਣ ਕਰਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਕੈਂਪ ਵਿਚ ਵਿਸ਼ੇਸ ਤੌਰ 'ਤੇ ਪਹੁੰਚੇ ਸੁਦਾਮਾ ਗਰਗ ਅਤੇ ਅਰਜੁਨ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਹਰ ਟਾਇਮ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਬਿਮਾਰੀ ਤੋਂ ਬਚ ਸਕੀਏ।
ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਅਤੇ ਦਰਸ਼ਨ ਨੀਟਾ ਨੇ ਮਾਨਸਾ ਵਾਸੀਆਂ ਨੂੰ ਦੱਸਿਆ ਕਿ ਜਿੰਨਾ ਦੇ ਵੀ ਕਰੋਨਾ ਦੀਆਂ ਦੋਨੋਂ ਡੋਜ਼ਾਂ ਲੱਗ ਚੁਕੀਆਂ ਹਨ। ਉਨਾਂ੍ਹ ਨੂੰ ਸਰਕਾਰ ਨੇ ਇਕ ਬੂਸਟਰ ਲਗਵਾਉਣ ਦੀ ਵੀ ਹਦਾਇਤ ਕੀਤੀ ਹੈ ਜੋ ਕੀ ਦੋਨੋ ਡੋਜ਼ਾਂ ਤੋਂ 90 ਦਿਨ ਬਾਦ ਲੱਗੇਗੀ। ਸੰਮਤੀ ਦੇ ਪ੍ਰਰੈੱਸ ਸਕੱਤਰ ਲੱਕੀ ਬਾਂਸਲ ਨੇ ਦੱਸਿਆ ਕਿ ਅੱਜ ਇਸ ਕੈਂਪ ਵਿਚ ਟੀਕਾਕਰਨ ਕਰਵਾਉਣ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਲੋਕਾਂ ਨੇ ਇੱਕ, ਦੂਜੇ ਤੋਂ ਅੱਗੇ ਆ ਕੇ ਟੀਕਾਕਰਨ ਕਰਵਾਇਆ। ਵਿਨੋਦ ਕਾਲੂ ਨੇ ਦੱਸਿਆ ਕਿ ਉਨਾਂ੍ਹ ਵਲੋਂ ਲਗਾਏ ਗਏ ਕੈਂਪਾਂ ਵਿਚ ਲੋਕ ਜਾਗਰੂਕ ਹੋ ਕੇ ਟੀਕਾਕਰਨ ਕਰਵਾਉਣ ਲਈ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਇਸ ਕੈਂਪ ਵਿਚ ਨਿਤਿਨ ਖੁੰਗਰ, ਬੰਟੀ ਮੰਘਾਣੀਆਂ, ਅਰਸ਼ ਮੋਨੂੰ, ਸ਼ੈਰੀ ਗੋਇਲ ਅਤੇ ਸੰਮਤੀ ਦੇ ਟੀਮ ਮੈਂਬਰ ਹਾਜ਼ਰ ਸਨ।