ਪੱਤਰ ਪੇ੍ਰਰਕ, ਮਾਨਸਾ : 68ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਪਨਕੋਫੈਡ ਅਤੇ ਡੀਸੀਯੂ ਮਾਨਸਾ ਦੇ ਸਹਿਯੋਗ ਨਾਲ ਤਾਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦੀ ਰਮਦਿੱਤੇਵਾਲਾ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ. ਰਮਦਿੱਤੇਵਾਲਾ ਵਿਖੇ ਮਨਾਇਆ ਗਿਆ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੋਂ ਸ਼ੁਰੂ ਸਹਿਕਾਰੀ ਸਪਤਾਹ 14 ਨਵੰਬਰ ਤੋਂ 20 ਨਵੰਬਰ ਤੱਕ ਹਰ ਸਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਜਿਸ ਦੀ ਲੜੀ ਵਜੋਂ ਰਮਦਿੱਤੇਵਾਲਾ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਰਮਦਿੱਤੇਵਾਲਾ ਵਿਖੇ ਧੰਨਾ ਸਿੰਘ ਅਕਲੀਆ (ਸੇਵਾਮੁਕਤ ਏਆਰ) ਚੇਅਰਮੈਨ ਡੀਸੀਯੂ ਮਾਨਸਾ ਨੇ ਸਹਿਕਾਰਤਾ ਦੀ ਹੋਂਦ ਬਾਰੇ ਦੱਸਿਆ ਅਤੇ ਸਹਿਕਾਰੀ ਸਭਾ ਕਿਵੇਂ ਬਣਦੀ ਹੈ, ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਿਸਟਮ ਨੂੰ ਤਿੰਨ ਪੜ੍ਹਾਵੀਂ ਸਿਸਟਮ ਵਿਚ ਵੰਡਿਆ ਹੈ- ਜਿਵੇਂ ਕਿ ਮੁੱਢਲੀਆਂ ਸਭਾਵਾਂ, ਕੇਂਦਰੀ ਸਭਾਵਾਂ ਅਤੇ ਸਟੇਟ ਪੱਧਰੀ ਸਭਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਹਿਕਾਰੀ ਅਦਾਰਿਆਂ ਨੂੰ ਤਰੱਕੀ ਵਿਚ ਲਿਆਉਣ ਲਈ ਮੈਂਬਰਾਂ ਨੂੰ ਜਾਗਰੂਕ ਕੀਤਾ। ਗੁਰਮੀਤ ਗਾਗੋਵਾਲ ਸਹਾਇਕ ਮੈਨੇਜਰ ਡੀਸੀਯੂ ਮਾਨਸਾ ਨੇ ਕਿਹਾ ਕਿ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਖੁਦ ਮੁਖਤਿਆਰੀ ਅਤੇ ਅਜ਼ਾਦੀ ਨਾਲ ਕੰਮ ਕਰਨ ਲਈ ਵੱਧ ਅਧਿਕਾਰ ਦਿੱਤੇ ਹਨ। ਇਸ ਲਈ ਸਹਿਕਾਰੀ ਅਦਾਰੇ ਮਨੁੱਖ ਦੀ ਹਰ ਆਰਥਿਕ ਲੋੜ ਪੂਰੀ ਕਰਨ ਦੇ ਸਮਰੱਥ ਹਨ। ਸੁਰਜੀਤ ਸਿੰਘ ਮਾਖਾ ਪ੍ਰਧਾਨ ਸਭਾ ਨੇ ਕਿਸਾਨਾਂ ਨੂੰ ਸਹਿਕਾਰਤਾ ਦੀ ਮਹੱਤਤਾ ਅਤੇ ਇਸ ਦੇ ਲਾਭਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਅਮਰੀਕ ਸਿੰਘ (ਗੋਰਾ), ਸੇਲਜ਼ਮੈਨ ਰਮਦਿੱਤੇਵਾਲਾ, ਸਿਕੰਦਰ ਸਿੰਘ ਮੈਂਬਰ, ਜਸਵਿੰਦਰ ਸਿੰਘ ਗਾਗੋਵਾਲ, ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਮਸ਼ੇਰ ਸਿੰਘ ਈਆਈ ਨੇ ਪਨਕੋਫੈਡ ਵੱਲੋਂ ਸਹਿਕਾਰੀ ਹਫ਼ਤੇ ਦੀ ਕਿਸਾਨਾਂ ਨੂੰ ਵਧਾਈ ਭੇਜੀ ਅਤੇ ਪਨਕੋਫੈਡ ਵੱਲੋਂ ਲੈਟਰੇਚਰ ਵੀ ਵੰਡਿਆ ਗਿਆ।