ਸੁਰਿੰਦਰ ਲਾਲੀ, ਮਾਨਸਾ : ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ਦਰਸ਼ਨ ਨੀਟਾ ਅਤੇ ਵਿਨੋਦ ਕਾਲੂ ਦੀ ਅਗਵਾਈ 'ਚ ਇੱਕ ਵਿਸ਼ਾਲ ਭੰਡਾਰਾ ਅਤੇ ਮੈਡੀਕਲ ਕੈਂਪ 30 ਦਸੰਬਰ 2021 ਤੋਂ ਲੈ ਕੇ 1 ਜਨਵਰੀ 2022 ਤਕ ਡੀਡਵਾਨਾ ਧਰਮਸ਼ਾਲਾ ਨੇੜੇ ਅੰਜਨੀ ਮਾਤਾ ਮੰਦਿਰ ਸਾਲਾਸਰ ਧਾਮ ਵਿਖੇ ਲਗਾਇਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਭਗਤਾਂ ਨੇ ਭੰਡਾਰੇ ਦਾ ਆਨੰਦ ਮਾਣਿਆ ਅਤੇ ਬਾਲਾ ਜੀ ਮੰਦਿਰ ਦੇ ਪੁਜਾਰੀ ਪਰਿਵਾਰਾਂ ਨੇ ਆਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਜਿਸ ਵਿੱਚ ਡਾਗਰਾਂ ਧਾਮ ਦੇ ਮੁੱਖੀ ਬਾਬਾ ਸੁਰਿੰਦਰ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸੰਮਤੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਮਾਨਸਾ ਤੋਂ ਅਕਾਲੀ ਦਲ ਦੇ ਉਮੀਦਵਾਰ ਪੇ੍ਮ ਕੁਮਾਰ ਅਰੋੜਾ ਜੀ ਪਹੁੰਚੇ ਅਤੇ ਸੇਵਾਦਾਰਾਂ ਦੀ ਸੇਵਾ ਨੂੰ ਵੇਖਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਇਸ ਮੌਕੇ ਮੱਖਣ ਲਾਲ, ਪ੍ਰਦੀਪ ਕੁਮਾਰ, ਭੀਮ ਸੈਨ ਗੋਇਲ ਦੀ ਅਗਵਾਈ ਵਿੱਚ ਆਤਿਸ਼ਬਾਜ਼ੀ ਕਰ ਕੇ ਤੇ ਕੇਕ ਕੱਟ ਕੇ ਸੰਮਤੀ ਵੱਲੋਂ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰੇਸ਼ ਕਰੋੜੀ ਤੋਂ ਇਲਾਵਾ ਸੁਦਾਮਾ ਗਰਗ, ਰਾਜ ਕੁਮਾਰ, ਸੰਜੀਵ ਗੋਇਲ, ਰਾਜਿੰਦਰ ਗੋਰਾ, ਰਾਜ ਕੁਮਾਰ ਰਾਜੂ, ਅਵੀ ਜਿੰਦਲ, ਮਨਦੀਪ ਤੋਤਾ, ਰਾਜੀਵ ਕੁਮਾਰ,ਵਿਜੈ ਮਿੱਢਾ, ਵਿਨੋਦ ਮਿੱਢਾ, ਪ੍ਰਵੀਨ ਕੁਮਾਰ, ਤੇ ਸੁਨੀਲ ਕੁਮਾਰ ਨੇ ਭੰਡਾਰੇ ਵਿੱਚ ਸੇਵਾ ਨਿਭਾਈ।