ਪੰਜਾਬੀ ਜਾਗਰਣ ਪ੍ਰਤੀਨਿਧੀ, ਮਾਨਸਾ : ਮਾਨਸਾ ਪੁਲਿਸ ਨੇ 4 ਮੋਟਰਸਾਇਕਲਾਂ ਸਮੇਤ ਕੁੱਝ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਡਾ:ਨਾਨਕ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਬੁਡਲਾਡਾ ਦਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਉਸਦੇ ਬਿਆਨ ਤੇ ਮਾਮਲਾ 1 ਦਸੰਬਰ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ ਹੋਇਆ ਸੀ। ਡੀਐੱਸਪੀ ਬੁਢਲਾਡਾ ਨਵਨੀਤ ਕੌਰ ਗਿੱਲ ਅਤੇ ਥਾਣੇਦਾਰ ਬੂਟਾ ਸਿੰੰਘ ਮੁੱਖ ਅਫ਼ਸਰ ਥਾਣਾ ਸਿਟੀ ਬੁਢਲਾਡਾ ਦੀ ਜੇਰੇ ਨਿਗਰਾਨੀ ਹੇਠ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਜੀਵਨ ਕੁਮਾਰ ਪੁੱਤਰ ਜਗਨਨਾਥ ਵਾਸੀ ਰੰਗੜਿਆਲ, ਮੋਨੂੰ ਸਿੰਗਲਾ ਪੁੱਤਰ ਤਾਰਾ ਚੰਦ ਵਾਸੀ ਨੇੜੇ ਵਿਸ਼ਵਕਰਮਾ ਮੰਦਰ ਪਾਤੜਾ ਨੂੰ ਕਲੀਪੁਰ ਫ਼ਾਟਕ ਤੇ ਸਮੇਤ ਸੀਡੀ ਡੀਲਕਸ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬ ਕੀਤਾ ਜਿਨਾਂ੍ਹ ਦੀ ਨਿਸ਼ਾਨ ਦੇਹੀ ਤੇ 3 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਕੇ ਉਨਾਂ੍ਹ ਦੇ ਕਬਜ਼ੇ ਵਿੱਚੋਂ ਕੁੱਲ੍ਹ 4 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਗਿ੍ਫ਼ਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹਨਾ ਇਹ ਮੋਟਰਸਾਈਕਲ ਕਿੱਥੋ ਚੋਰੀ ਕੀਤੇ ਹਨ ਅਤੇ ਉਨਾਂ੍ਹ ਵੱਲੋਂ ਪਹਿਲਾਂ ਕੀਤੀਆਂ ਅਜਿਹੀਆਂ ਹੋਰ ਵਾਰਦਾਤਾ ਆਦਿ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।