ਪੱਤਰ ਪੇ੍ਰਰਕ, ਝੁਨੀਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਦੂਸਰੀਆਂ ਰਵਾਇਤੀ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰਨ ਲਈ ਪਿੰਡਾਂ ਵਿੱਚ ਜਾਣ ਤੋਂ ਿਝਜਕਦੀਆਂ ਹਨ, ਉਥੇ 'ਆਪ' ਵੱਲੋਂ ਪਿੰਡਾਂ 'ਚ ਜ਼ਬਰਦਸਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਨਾਂ੍ਹ ਦੇ ਉਮੀਦਵਾਰਾਂ ਨੂੰ ਸੁਣਨ ਲਈ ਲੋਕ ਵੱਡੀ ਭੀੜ ਵਿੱਚ ਉਮੜ ਆਉਂਦੇ ਹਨ। ਹਲਕਾ ਸਰਦੂਲਗੜ੍ਹ ਤੋਂ 'ਆਪ' ਦੇ ਉਮੀਦਵਾਰ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਵੀ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਬਲਾਕ ਝੁਨੀਰ ਦੇ ਪਿੰਡ ਭੰਮੇ ਖੁਰਦ ਭੰਮੇ ਕਲਾਂ ਅਤੇ ਰਾਮਾਂ ਨੰਦੀ ਵਿੱਚ ਪਾਰਟੀ ਵੱਲੋਂ ਮੀਟਿੰਗਾਂ ਤੇ ਚੋਣ ਪ੍ਰਚਾਰ ਕੀਤਾ ਗਿਆ ਸੀ। ਜਿਸ ਨੂੰ ਸੰਬੋਧਨ ਕਰਦਿਆਂ ਹਲਕਾ ਉਮੀਦਵਾਰ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਿਛਲੇ ਸੱਤਰ ਸਾਲਾਂ ਤੋਂ ਕਾਂਗਰਸ ਅਕਾਲੀ ਭਾਜਪਾ ਦੀ ਸਰਕਾਰ ਨੂੰ ਤੁਸੀਂ ਬਣਾਉਂਦੇ ਆ ਰਹੇ ਹੋ ਤੇ ਇਨਾਂ੍ਹ ਸੱਤਰ ਸਾਲਾਂ ਵਿਚ ਇਨਾਂ੍ਹ ਨੇ ਆਪਣੇ ਹੀ ਘਰ ਭਰੇ ਹਨ ਤੁਹਾਨੂੰ ਲੁੱਟਿਆ ਹੈ, ਪਰ ਜੇਕਰ ਇੱਕ ਮੌਕਾ ਤੁਸੀਂ ਕੇਜਰੀਵਾਲ ਨੂੰ ਦੇ ਦਿਓ ਤਾਂ ਪੰਜਾਬ ਅੰਦਰ ਦਿੱਲੀ ਵਾਲਾ ਮਾਡਲ ਪੇਸ਼ ਕੀਤਾ ਜਾਵੇਗਾ ਤੇ ਹਰ ਇਕ ਆਦਮੀ ਨੂੰ ਸਿਹਤ ਸਿੱਖਿਆ ਅਤੇ ਰੁਜ਼ਗਾਰ ਦਿੱਤਾ ਜਾਵੇਗਾ। ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਨੂੰ ਲੋਕਾਂ ਨੇ ਇੱਕ ਵਾਰ ਮੌਕਾ ਦਿੱਤਾ ਸੀ ਫਿਰ ਮੁੜ ਕੇ ਲੋਕਾਂ ਨੇ ਵਾਰ ਵਾਰ ਕੇਜਰੀਵਾਲ ਨੂੰ ਮੌਕਾ ਦੇ ਰਹੇ ਹਨ, ਕਿਉਂਕਿ ਉਨਾਂ੍ਹ ਨੂੰ ਪਤਾ ਹੈ ਕਿ ਜਿੰਨੀਆਂ ਸਹੂਲਤਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਦਿੱਤੀਆਂ ਹਨ, ਹੁਣ ਤਕ ਕਿਸੇ ਵੀ ਪਾਰਟੀ ਨੇ ਨਹੀਂ ਦਿੱਤੀਆਂ।
ਉਨਾਂ੍ਹ ਕਿਹਾ ਕਿ ਆਮ ਜਨਤਾ ਦੇ ਜਿੰਨੇ ਵੀ ਕੰਮਕਾਰ ਹੁੰਦੇ ਹਨ ਉਨਾਂ੍ਹ ਦੇ ਸਾਰੇ ਕੰਮ ਸਰਕਾਰ ਵੱਲੋਂ ਉਨਾਂ੍ਹ ਦੇ ਘਰ ਬੈਠ ਕੇ ਹੀ ਕੀਤੇ ਜਾਂਦੇ ਹਨ। ਜੇਕਰ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਇਕ ਮੌਕਾ ਦਿੱਤਾ ਤਾਂ ਜਿਵੇਂ ਛੇ ਸੌ ਯੂਨਿਟ ਤੱਕ ਬਿਜਲੀ ਮੁਆਫ ਕਰ ਦਿੱਤੀ ਜਾਵੇਗੀ। ਇਸ ਮੌਕੇ ਸ਼ਿੰਗਾਰਾ ਖ਼ਾਨ ਜਵਾਹਰਕੇ ਸੂਬਾ ਜਨਰਲ ਸਕੱਤਰ ਯੂਥ, ਹਰਦੇਵ ਸਿੰਘ ਉਲਕ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ,ਨਾਜਰ ਸਿੰਘ ਘੁੱਦੂਵਾਲਾ ਬਲਾਕ ਪ੍ਰਧਾਨ ਝੁਨੀਰ, ਡਾ. ਹਰਦੇਵ ਸਿੰਘ ਕੋਰਵਾਲਾ, ਸੁਖਵਿੰਦਰ ਸਿੰਘ ਖੋਖਰ ਜ਼ਿਲਾ ਵਾਈਸ ਪ੍ਰਧਾਨ ਯੂਥ, ਗੁਰਪ੍ਰਰੀਤ ਸਿੰਘ ਕੋਟੜਾ ਜ਼ਿਲ੍ਹਾ ਮੀਡੀਆ ਇੰਚਾਰਜ, ਰਮਨ ਮਾਨਸ਼ਾਹੀਆ, ਡਾ. ਰਸ਼ਦੀਪ ਕੋਟਧਰਮੂ, ਹਰਜਿੰਦਰ ਸਿੰਘ ਕੋਟ ਧਰਮੂ, ਬੱਬੂ ਭੰਮਾ ਗੁਰਮੇਲ ਭੰਮਾ ਆਦਿ ਤੋਂ ਇਲਾਵਾ ਪਿੰਡਾਂ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।