ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਬਰੇਟਾ ਦੇ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਲਜੋਤ ਸਿੰਘ ਉਰਫ਼ ਬਿੰਨੀ ਵਾਸੀ ਚੂਲੜੀਆ ਵਾਲੀ ਨੂੰ ਕਾਬੂ ਕਰਕੇ 25 ਗ੍ਰਾਮ ਹੈਰੋਇਨ(ਚਿੱਟਾ),1900 ਰੁਪਏ ਤੇ ਮੋਬਾਇਲ ਫ਼ੋਨ ਬਰਾਮਦ ਹੋਣ 'ਤੇ ਥਾਣਾ ਬਰੇਟਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਰਦੂਲਗੜ੍ਹ ਦੇ ਹੋਲਦਾਰ ਗੁਰਪ੍ਰਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੰਦੀਪ ਸਿੰਘ ਵਾਸੀ ਆਹਲੂਪੁਰ, ਸੁਲੱਖਣ ਸਿੰਘ ਵਾਸੀ ਝੰਡਾ ਕਲ੍ਹਾ ਨੂੰ ਕਾਬੂ ਕਰਕੇ 41 ਬੋਤਲਾ ਨਾਜਾਇਜ਼ ਸ਼ਰਾਬ ਸਮੇਤ ਮੋਟਰਸਾਈਕਲ ਬਰਾਮਦ ਹੋਣ 'ਤੇ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਰਜਿਸਟਰ ਕਰਵਾਇਆ ਗਿਆ ਹੈ। ਥਾਣਾ ਜੋਗਾ ਦੇ ਸਹਾਇਕ ਥਾਣੇਦਾਰ ਬੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦਰਸ਼ਨ ਸਿੰਘ ਵਾਸੀ ਭੁਪਾਲ ਖੁਰਦ ਨੂੰ ਕਾਬੂ ਕਰਕੇ 20 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਹੋਣ 'ਤੇ ਥਾਣਾ ਜੋਗਾ ਵਿਖੇ ਮਾਮਲਾ ਰਜਿਸਟਰ ਕਰਵਾਇਆ ਗਿਆ ਹੈ।ਥਾਣਾ ਬਰੇਟਾ ਦੇ ਹੌਲਦਾਰ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੇਵਾ ਸਿੰਘ ਵਾਸੀ ਕੁਲਰੀਆਂ ਨੂੰ ਕਾਬੂ ਕਰਕੇ 8 ਬੋਤਲਾ ਸ਼ਰਾਬ ਨਾਜਾਇਜ਼ ਬਰਾਮਦ ਹੋਣ 'ਤੇ ਥਾਣਾ ਬਰੇਟਾ ਵਿਖੇ ਮਾਮਲਾ ਰਜਿਸਟਰ ਕਰਵਾਇਆ ਗਿਆ ਹੈ।
ਪੀ.ਓ ਗਿ੍ਫ਼ਤਾਰ
ਪੁਲਿਸ ਨੇ ਭਗੌੜਾ ਮਨਜੀਤ ਸਿੰਘ ਉਰਫ਼ ਬਬਲੂ ਪੁੱਤਰ ਗੁਰਮੇਲ ਸਿੰਘ ਵਾਸੀ ਪੱਖੋਂ ਕਲਾਂ ਜਿਸਦੇ ਵਿਰੁੱਧ ਮਾਮਲਾ 1 ਮਾਰਚ 21 ਥਾਣਾ ਭੀਖੀ ਦਰਜ ਹੋਇਆ ਸੀ ਨੂੰ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਇੰਚਾਰਜ ਪੀਓ ਸਟਾਫ਼ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਭੀਖੀ ਦੇ ਹਵਾਲੇ ਕੀਤਾ ਗਿਆ ਹੈ।
ਗਿ੍ਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ੍ਹ ਹੀ ਜਾਰੀ ਰੱਖਿਆ ਜਾਵੇਗਾ।