ਬਿੰਨੀ ਡੇਹਲੋਂ, ਡੇਹਲੋਂ/ਆਲਮਗੀਰ : ਇੱਥੋਂ ਨਜ਼ਦੀਕੀ ਕੈਂਡ ਨਹਿਰ ਕੈਂਡ ਪਕੋੜਾ ਜੰਕਸ਼ਨ ਦੇ ਨਾਲ ਦੀ ਜਾਦੇਂ ਕੱਚੇ ਰਸਤੇ 'ਤੇ ਗੁਰਦੁਆਰਾ ਫਲਾਹੀ ਸਾਹਿਬ ਦੇ ਸਾਹਮਣੇ ਇੱਕ ਨੌਜਵਾਨ ਵੱਲੋਂ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ । ਜਿਸ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਵਾਸੀ ਪਿੰਡ ਸ਼ੰਕਰ ਵਜੋਂ ਹੋਈ। ਮੌਕੇ 'ਤੇ ਹਾਜਰੀਨਾਂ ਨੇ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਮਨੀ ਲੁਧਿਆਣਾ ਵਿਖੇ ਏਸੀ ਦਾ ਰਿਪੇਅਰ ਦਾ ਕੰਮ ਕਰਦਾ ਸੀ, ਜੋ ਕਿ ਅੱਜ ਸਵੇਰ ਕਰੀਬ 11 ਵਜੇ ਘਰ ਤੋਂ ਆਇਆ ਸੀ ਅਤੇ ਘਰੋਂ ਨਿਕਲਣ ਸਮੇਂ ਸਾਨੂੰ ਮਿਲ ਕੇ ਆਇਆ ਸੀ। ਉਕਤ ਨੌਜਵਾਨ ਨੇ ਜਿਸ ਜਗ੍ਹਾ 'ਤੇ ਫਾਹਾ ਲਿਆ ਸੀ ਉਸ ਜਗ੍ਹਾ 'ਤੇ ਬਹੁਤ ਘੱਟ ਲੋਕ ਆਉਦੇਂ-ਜਾਂਦੇ ਹਨ ਅਤੇ ਸੜਕ ਤੋਂ ਦੂਸਰੇ ਪਾਸੇ ਤੋਂ ਝਾੜੀਆਂ ਕਾਰਨ ਕੁਝ ਦਿਖਾਈ ਨਹੀ ਦਿੰਦਾ। ਜਿਸ ਕਾਰਨ ਜਲਦੀ ਪਤਾ ਨਹੀ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਅਸੀ ਵੀ ਮੋਬਾਈਲ 'ਤੇ ਵੀਡੀਓ ਦੇਖੀ ਹੈ ਤੇ ਫਿਰ ਅਸੀ ਪਿੰਡ ਤੋਂ ਆਏ ਹਾਂ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਦਾ ਵਿਆਹ ਹੋ ਚੁੱਕਾ ਹੈ ਤੇ ਉਸਦੇ ਕਰੀਬ 2 ਸਾਲ ਦੀ ਛੋਟੀ ਬੱਚੀ ਹੈ। ਉਕਤ ਨੌਜਵਾਨ ਨੇ ਫਾਹਾ ਪਹਿਲਾਂ ਰੱਸੀ ਨੂੰ ਜੈੱਨ ਕਾਰ ਦੇ ਪਿਛਲੇ ਟਾਇਰ ਨਾਲ ਬੰਨਿਆ ਤੇ ਰੱਸੀ ਨੂੰ ਉਸ ਜਗ੍ਹਾ ਖੜੇ ਟਾਹਲੀ ਦੇ ਦਰੱਖਤ ਦੇ ਟਾਹਣੇ ਉਪਰੋਂ ਦੀ ਸੁਟਿਆ ਅਤੇ ਫਿਰ ਗੱਡੀ ਦੀ ਛੱਤ 'ਤੇ ਚੜ ਕੇ ਹੇਠਾਂ ਲਟਕ ਗਿਆ । ਥਾਣਾ ਡੇਹਲੋਂ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।