ਸੰਜੀਵ ਗੁਪਤਾ, ਜਗਰਾਓਂ : ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ 410ਵੇਂ ਦਿਨ 'ਚ ਸ਼ਾਮਲ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮਜਦੂਰ ਮੋਰਚੇ ਚ ਸਭ ਤੋਂ ਪਹਿਲਾਂ ਅੰਗਰੇਜਾਂ ਖ਼ਿਲਾਫ਼ ਆਦਿਵਾਸੀ ਕਿਸਾਨਾਂ ਦੀਆਂ ਜਮੀਨਾਂ ਬਚਾਉਣ ਲਈ ਜਾਨ ਕੁੁਰਬਾਨ ਕਰ ਗਏ ਕਿਸਾਨ ਆਗੂ ਬਿਰਸਾ ਮੁੰਡਾ ਦੇ ਜਨਮ ਦਿਨ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਸਮੇਂ ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 106ਵਾਂ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ 'ਚ ਪੂਰੇ ਇਨਕਲਾਬੀ ਜੋਸ਼ੋਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਲੁੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਸਫਲ ਮੀਟਿੰਗਾਂ 'ਚ ਜਿਥੇ ਦਿੱਲੀ ਮੋਰਚੇ 'ਚ ਵੀ ਸ਼ਮੂਲੀਅਤ ਲਈ ਲਾਮਬੰਦੀ ਕੀਤੀ ਗਈ, ਉਥੇ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ਤੇ ਪਿੰਡਾਂ ਚ ਸ਼ਰਧਾਂਜਲੀ ਮਾਰਚ ਕੀਤੇ ਜਾਣਗੇ। ਪਿੰਡਾਂ 'ਚ ਮਾਰਚ ਕਰਦਿਆਂ ਕਿਸਾਨਾਂ ਮਜਦੂਰਾਂ ਵਲੋਂ ਇਕ ਵਜੇ ਪਿੰਡ ਸਰਾਭਾ ਵਿਖੇ ਸ਼ਹੀਦ ਦੇ ਬੁਤ 'ਤੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸੰਬੋਧਨ ਕਰਨਗੇ। ਬੁੁਲਾਰਿਆਂ ਨੇ ਦੱਸਿਆ 19 ਸਾਲ ਦੀ ਉਮਰ 'ਚ ਵਿਦੇਸ਼ੀ ਜਿੰਦਗੀ ਦਾ ਤਿਆਗ ਕਰ ਛੇ ਹਜ਼ਾਰ ਭਾਰਤੀਆਂ ਸੰਗ ਗਦਰ ਕਰਨ ਲਈ ਵਤਨ ਪਰਤੇ ਕਰਤਾਰ ਸਿੰਘ ਸਰਾਭਾ ਸਾਮਰਾਜੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੇ ਮਹਾਨ ਪ੍ਰਤੀਕ ਹਨ। ਸ਼ਹੀਦ ਦੀ ਬਰਸੀ ਤੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਇਕ ਹੋਰ ਗਦਰ ਕਰਨ ਦੀ ਪੇ੍ਰਰਨਾ ਲਈ ਸੈਂਕੜੇ ਮੋਟਰ ਸਾਈਕਲ ਸਵਾਰ ਵਰਕਰ ਇਕ ਸੋ ਦੇ ਕਰੀਬ ਪਿੰਡਾਂ ਚ ਮਾਰਚ ਕਰਦੇ ਹੋਏ ਪਿੰਡ ਸਰਾਭਾ ਸ਼ਹੀਦ ਦੀ ਜਨਮ ਸਥਲ 'ਤੇ ਪੁੱਜਣਗੇ। ਬੁੁਲਾਰਿਆਂ ਨੇ ਇਲਾਕਾ ਵਾਸੀ ਕਿਸਾਨਾਂ ਮਜਦੂਰਾਂ ਵਿਸੇਸ਼ ਕਰ ਨੌਜਵਾਨਾਂ ਨੂੰ ਇਸ ਸ਼ਰਧਾਂਜਲੀ ਮਾਰਚ 'ਚ ਪੁੱਜਣ ਦੀ ਅਪੀਲ ਕੀਤੀ। ਇਸ ਸਮੇਂ ਸੁੁਰਜੀਤ ਸਿੰਘ ਦੌਧਰ, ਹਰਭਜਨ ਸਿੰਘ ਦੌਧਰ, ਅਵਤਾਰ ਸਿੰਘ ਗਿੱਲ ਪਰਧਾਨ , ਜਗਦੀਸ਼ ਸਿੰਘ, ਧਰਮ ਸਿੰਘ ਸੂਜਾਪੁੁਰ, ਹਰਬੰਸ ਲਾਲ ਆਦਿ ਨੇ ਵੀ ਸੰਬੋਧਨ ਕਰਦਿਆਂ 17 ਨਵੰਬਰ ਨੂੰ ਵੱਡੀ ਗਿਣਤੀ 'ਚ ਸਰਾਭਾ ਵਿਖੇ ਪੁੁੱਜਣ ਦੀ ਅਪੀਲ ਕੀਤੀ।