ਦਲਵਿੰਦਰ ਸਿੰਘ ਰਛੀਨ, ਰਾਏੇਕੋਟ : ਸਥਾਨਕ ਐੱਸਜੀਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਕਾਰਜਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਗੌਰਵ ਅਰੋੜਾ ਨੇ ਦੱਸਿਆ ਸਾਇੰਸ ਗਰੁੱਪ 'ਚੋਂ ਸੁਖਮਨਦੀਪ ਕੌਰ ਪੁੱਤਰੀ ਹਰਪਿੰਦਰ ਸਿੰਘ ਨੇ ਪਹਿਲਾ, ਹਰਮਨਪ੍ਰਰੀਤ ਸਿੰਘ ਗਿੱਲ ਪੁੱਤਰ ਮੋਹਨ ਸਿੰਘ ਗਿੱਲ ਨੇ ਦੂਜਾ ਤੇ ਰਵਲੀਨ ਕੌਰ ਪੁੱਤਰੀ ਕਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ 'ਚ ਰਾਧਿਕਾ ਪੁੱਤਰੀ ਸ਼ਾਮ ਸੁੰਦਰ ਨੇ ਪਹਿਲਾ, ਜਸ਼ਨਦੀਪ ਕੌਰ ਪੁੱਤਰੀ ਬਲਵੰਤ ਸਿੰਘ ਨੇ ਦੂਜਾ ਤੇ ਜਸਕੋਮਲ ਕੌਰ ਪੁੱਤਰੀ ਨਪਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ, ਉਥੇ ਆਰਟਸ ਗਰੁੱਪ 'ਚ ਕੁਲਵੀਰ ਸਿੰਘ ਪੁੱਤਰ ਜਸਵੰਤ ਸਿੰਘ ਪਹਿਲੇ, ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੂਜੇ ਤੇ ਅਰਸ਼ਦੀਪ ਸਿੰਘ ਦਿਓਲ ਪੁੱਤਰ ਮਨਪ੍ਰਰੀਤ ਸਿੰਘ ਦਿਓਲ ਤੀਜੇ ਸਥਾਨ 'ਤੇ ਆਇਆ ਹੈ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਤੇ ਕਮੇਟੀ ਮੈਂਬਰਾਂ ਨੇ ਇਨ੍ਹਾਂ ਨਤੀਜਿਆਂ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪਿੰ੍ਸੀਪਲ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।