ਕੌਸ਼ਲ ਮੱਲ੍ਹਾ, ਹਠੂਰ : ਸਚਖੰਡ ਵਾਸੀ ਸੰਤ ਬਾਬਾ ਮੱਘਰ ਸਿੰਘ ਦੀ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ।
ਇਸ ਮੌਕੇ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ, ਮਨਮੋਹਕ ਝਾਕੀਆਂ, ਫੌਜੀ ਬੈਂਡ, ਗਤਕਾ ਪਾਰਟੀ ਵੀ ਸ਼ਾਮਲ ਸਨ। ਇਸ ਦੌਰਾਨ ਨਗਰ ਕੀਰਤਨ ਦੌਰਾਨ ਰਾਗੀ ਜਥਾ ਭਾਈ ਪਿੰਦਰਪਾਲ ਸਿੰਘ ਦੇਹੜਕਾ ਤੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਵੱਖ-ਵੱਖ ਪੜਾਵਾਂ 'ਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲੇ, ਪ੍ਰਧਾਨ ਚੰਦ ਸਿੰਘ ਸਿੱਧੂ, ਬਾਬਾ ਮੋਹਨ ਸਿੰਘ, ਗ੍ੰਥੀ ਬੂਟਾ ਸਿੰਘ, ਜਥੇ. ਸੁਖਦੇਵ ਸਿੰਘ, ਨੰਬਰਦਾਰ ਜਸਵੀਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਜੱਸਾ ਖਹਿਰਾ, ਸਤਪਾਲ ਸਿੰਘ ਦੇਹੜਕਾ, ਅੰਮਿ੍ਤਪਾਲ ਸਿੰਘ ਪਾਲੀ ਖਹਿਰਾ, ਸ਼ੌਂਕੀ ਬਾਬਾ, ਦੀਪਾ ਖਹਿਰਾ, ਭਜਨ ਸਿੰਘ, ਭਗਵੰਤ ਸਿੰਘ ਸੋਂਦ, ਬਲਵੰਤ ਸਿੰਘ, ਜਗਰੂਪ ਸਿੰਘ ਖਹਿਰਾ, ਪ੍ਰਰੀਤਮ ਸਿੰਘ ਫੌਜੀ, ਰਾਜਵੀਰ ਧਾਲੀਵਾਲ, ਰਵਿੰਦਰ ਕੁਮਾਰ ਰਾਜੂ, ਅਜਮੇਰ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਖਹਿਰਾ, ਕੈਪਟਨ ਨੱਥਾ ਸਿੰਘ, ਅਮਰ ਸਿੰਘ ਚੱਕੀ ਵਾਲੇ, ਜੱਸੀ, ਭੂਰੀ, ਮਿੰਟਾ, ਰਘਬੀਰ ਸਿੰਘ ਇੰਦਰਗੜ੍ਹ ਤੇ ਪਵਨ ਭੱਟੀ ਆਦਿ ਹਾਜ਼ਰ ਸਨ।