ਪੱਤਰ ਪ੍ਰਰੇਰਕ, ਮਲੌਦ : ਦੁੱਧ ਉਤਪਾਦਕ ਸਹਿਕਾਰੀ ਸਭਾ ਬੇਰ ਕਲਾਂ ਵੱਲੋਂ 200 ਦੁੱਧ ਉਤਪਾਦਕਾਂ ਨੂੰ 4 ਲੱਖ 73 ਹਜ਼ਾਰ 810 ਰੁਪਏ ਦਾ ਮੁਨਾਫਾ ਵੰਡਿਆ ਗਿਆ। ਪ੍ਰਧਾਨ ਜਸਵੰਤ ਸਿੰਘ ਬੇਰ ਕਲਾਂ ਨੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ। ਬੋਨਸ ਵੰਡ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਕੰਵਲਜੀਤ ਸਿੰਘ ਸਿਆੜ ਵੱਲੋਂ ਕੀਤੀ ਗਈ।
ਪਹਿਲੇ ਪੰਜ ਨੰਬਰਾਂ 'ਤੇ ਆਉਣ ਵਾਲੇ ਦੁੱਧ ਉਤਪਾਦਕਾਂ 'ਚ ਹਰਵਿੰਦਰ ਸਿੰਘ 14954 ਰੁਪਏ, ਦੂਜੇ ਨੰਬਰ ਤੇ ਸੁਖਵਿੰਦਰ ਸਿੰਘ 14132 ਤੀਜੇ ਤੇ ਜਸਪ੍ਰਰੀਤ ਸਿੰਘ ਨੂੰ 13422 ਚੌਥੇ ਤੇ ਗੁਰਮੀਤ ਸਿੰਘ ਨੂੰ 12984 ਤੇ ਪੰਜਵੇਂ ਤੇ ਗੁਰਦੀਪ ਸਿੰਘ ਨੂੰ 12822 ਰੁਪਏ ਤੇ ਇਕ ਇੱਕ ਸਟੀਲ ਦੀ ਕੈਨੀ ਇਨਾਮ 'ਚ ਦਿੱਤੀ ਗਈ। ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਅੰਤਰ ਰਾਸ਼ਟਰੀ ਕਬੱਡੀ ਕਮੈਂਟੇਟਰ ਗੁਰਪ੍ਰਰੀਤ ਸਿੰਘ ਬੇਰ ਕਲਾਂ ਨੇ ਪ੍ਰਧਾਨ ਜਸਵੰਤ ਸਿੰਘ ਤੇ ਸਮੁੱਚੀ ਕਮੇਟੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਦੁਬਾਰਾ ਮੁਨਾਫਾ ਵੰਡਣ ਦੇ ਯੋਗ ਬਣਾਇਆ।
ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਵੀਰ ਸਿੰਘ ਸੋਹੀਆ, ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਪਿਆਰਾ ਸਿੰਘ ਸਿਰਥਲਾ, ਨਾਜਰ ਸਿੰਘ ਮੀਤ ਪ੍ਰਧਾਨ, ਜੰਗ ਸਿੰਘ, ਨਾਜਰ ਸਿੰਘ, ਗੁਰਮੁੱਖ ਸਿੰਘ, ਹਰਬੰਸ ਸਿੰਘ, ਬਲਵੀਰ ਸਿੰਘ ਅਤੇ ਪਰਮਿੰਦਰ ਸਿੰਘ (ਸਾਰੇ ਕਮੇਟੀ ਮੈਂਬਰ) ਮੰਗਤ ਸਿੰਘ, ਯਾਦਵੀਰ ਸਿੰਘ ਸਕੱਤਰ ਤੇ ਦਲਜੀਤ ਸਿੰਘ ਹੈਲਪਰ ਸਭਾ ਵੀ ਹਾਜ਼ਰ ਸਨ।