ਜਾਗਰਣ ਟੀਮ, ਲੁਧਿਆਣਾ: ਮਾਲਵੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ। ਹੁਣ ਤੱਕ ਆਏ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਕਈ ਸੀਟਾਂ 'ਤੇ ਅੱਗੇ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਖੰਨਾ ਤੋਂ ਉਮੀਦਵਾਰ ਗੁਰਕੀਰਤ ਸਿੰਘ ਕੇਤਲੀ ਚੋਣ ਹਾਰ ਗਏ ਹਨ। ਆਸ਼ੂ ਗੁਰਪ੍ਰੀਤ ਗੋਗੀ ਤੋਂ ਚੋਣ ਹਾਰ ਗਏ ਸਨ। ਦੂਜੇ ਪਾਸੇ ਖੰਨਾ ਤੋਂ ‘ਆਪ’ ਦੇ ਤਰੁਨਪ੍ਰੀਤ ਸਿੰਘ ਸੌਂਦ 35316 ਵੋਟਾਂ ਨਾਲ ਜੇਤੂ ਰਹੇ। ਦੂਜੇ ਪਾਸੇ ਸਰਬਜੀਤ ਕੌਰ ਮਾਣੂੰਕੇ ਨੇ ਦੂਜੀ ਵਾਰ ਚੋਣ ਜਿੱਤੀ ਹੈ।
ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ 63303 ਵੋਟਾਂ ਨਾਲ ਜੇਤੂ, ਕਾਂਗਰਸ ਦੇ ਕਾਮਲ ਅਮਰ ਸਿੰਘ ਨੂੰ 35895, ਬਸਪਾ ਦੇ ਬਲਵਿੰਦਰ ਸਿੰਘ ਸੰਧੂ ਨੂੰ 8351 ਅਤੇ ਸ਼੍ਰੋਮਣੀ ਅਕਾਲੀ ਦਲ (ਯੂ) ਦੇ ਗੁਰਪਾਲ ਸਿੰਘ ਗੋਲਡੀ ਨੂੰ 1267 ਵੋਟਾਂ ਮਿਲੀਆਂ। ਇਸ ਵਾਰ ਉਹ ਜਗਰਾਉਂ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਤੇ ਉਥੇ ਹਾਰ ਗਏ। ਦਾਖਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਚੋਣ ਜਿੱਤ ਗਏ ਹਨ।
3:39 PM
ਹਲਕਾ ਦੱਖਣੀ ਤੋਂ ਬੀਬੀ ਰਜਿੰਦਰ ਪਾਲ ਕੌਰ ਛੀਨਾ 26040ਦੇ ਵੱਡੇ ਫਰਕ ਨਾਲ ਜਿੱਤੇ
3:01 PM
ਹਲਕਾ ਸੈਂਟਰਲ ਤੋਂ ਅਸ਼ੋਕ ਪਰਾਸ਼ਰ ਪੱਪੀ ਨੇ ਸੁਰਿੰਦਰ ਡਾਵਰ ਨੂੰ 5600 ਵੋਟਾਂ ਨਾਲ ਹਰਾਇਆ
1:30 PM
ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਜੇਤੂ
1:23 PM
ਲੁਧਿਆਣਾ ਪੱਛਮੀ ਵਿਧਾਨਸਭਾ ਹਲਕੇ 'ਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਗੁਰਪ੍ਰੀਤ ਗੋਗੀ ਕੋਲੋਂ 7100 ਵੋਟਾਂ ਨਾਲ ਹਾਰ ਗਏ ਹਨ। ਜਗਰਾਓ ਤੋਂ ਸਰਬਜੀਤ ਕੌਰ ਮਾਣੂਕੇ ਦੂਸਰੀ ਵਾਰ ਜਿੱਤੀ।
ਹੁਣ ਤੱਕ ਆਏ ਰੁਝਾਨਾਂ 'ਚ ਆਮ ਆਦਮੀ ਪਾਰਟੀ 14 'ਚੋਂ 13 ਸੀਟਾਂ 'ਤੇ ਅੱਗੇ ਹੈ। ਦਾਖਾ ਵਿੱਚ ਸਿਰਫ਼ ਮਨਪ੍ਰੀਤ ਇਆਲੀ ਹੀ ਅੱਗੇ ਹਨ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪੰਜਵੇਂ ਗੇੜ ਤੋਂ ਬਾਅਦ ਵੀ ਪਿੱਛੇ ਚੱਲ ਰਹੇ ਹਨ। ਪੰਜ ਗੇੜਾਂ ਤੋਂ ਬਾਅਦ ਆਸ਼ੂ ਨੂੰ 11804 ਵੋਟਾਂ, 'ਆਪ' ਦੇ ਗੁਰਪ੍ਰੀਤ ਸਿੰਘ ਗੋਗੀ ਨੂੰ 14262 ਅਤੇ ਭਾਜਪਾ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ 11662 ਵੋਟਾਂ ਮਿਲੀਆਂ। ਇਸ ਦੌਰਾਨ ਸਰਬਜੀਤ ਕੌਰ ਮਾਣੂੰਕੇ ਨੇ ਦੂਜੀ ਵਾਰ ਚੋਣ ਜਿੱਤੀ ਹੈ।
ਹਲਕਾ ਗਿੱਲ ਤੋਂ ਜੀਵਨ ਸਿੰਘ ਸੰਗੋਵਾਲ 54780 ਲੀਡ ਨਾਲ ਅੱਗੇ
01: 16 PM
13 ਸੀਟਾਂ 'ਤੇ ਆਪ ਅੱਗੇ, ਆਪ ਦੇ ਸਮਰਥਕਾਂ ਦਾ ਜਸ਼ਨ ਸ਼ੁਰੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕੋਟਲੀ ਤੀਸਰੇ ਨੰਬਰ 'ਤੇ ਅਟਕੇ ਹੋਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਲੁਧਿਆਣਾ ਦੇ ਬਾਹਰ ਆਪ ਵਰਕਰਾਂ ਨੇ ਪਾਇਆ ਭੰਗੜਾ ਤੇ ਕੀਤੀ ਹੂਟਿੰਗ , ਪੁਲੀਸ ਮੁਲਾਜ਼ਮ ਆਏ ਬੇਵੱਸ ਨਜ਼ਰ
ਵਿਧਾਨ ਸਭਾ ਚੋਣਾਂ 2022 ਦੇ ਆ ਰਹੇ ਨਤੀਜਿਆਂ ਨੂੰ ਲੈ ਕੇ ਭਾਰੀ ਜੋਸ਼ ਅਤੇ ਉਤਸ਼ਾਹ ਨਜ਼ਰ ਆ ਰਿਹਾ ਹੈ । ਵਿਧਾਨ ਸਭਾ ਹਲਕਾ ਉੱਤਰੀ ਤੋਂ ਆਪ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਵਲੋ ਲਗਾਤਰ ਲੀਡ ਬਣਾਈ ਜਾ ਰਹੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਦੇ ਬਾਹਰ ਆਪ ਵਰਕਰਾਂ ਨੇ ਜਿੱਥੇ ਭੰਗੜੇ ਪਾਏ ਉਥੇ ਹੂਟਰ ਬਾਜ਼ੀ ਵੀ ਕੀਤੀ। ਬੇਸ਼ਕ ਪੁਲਿਸ ਕਮਿਸ਼ਨਰ ਵੱਲੋਂ ਗਿਣਤੀ ਕੇਂਦਰਾਂ ਦੇ ਬਾਹਰ ਹੁਟਰਬਾਜ਼ੀ ਕਰਨ, ਕਿਸੇ ਵੀ ਤਰ੍ਹਾਂ ਦੀ ਖੁਸ਼ੀ ਮਨਾਉਣ ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਆਪ ਵਰਕਰਾਂ ਵੱਲੋਂ ਗਿਣਤੀ ਕੇਂਦਰ ਦੇ ਬਾਹਰ ਲਿਖੇ ਭੰਗੜੇ ਪਾਏ ਗਏ ਉੱਥੇ ਹੀ ਹੂਟਰਬਾਜੀ ਕੀਤੀ ਗਈ। ਬੇਸ਼ੱਕ ਗਿਣਤੀ ਕੇਂਦਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਜੂਦ ਸਨ, ਪਰ ਇਨ੍ਹਾਂ ਸਮਰਥਕਾਂ ਨੂੰ ਹੁਟਰਬਾਜੀ ਕਰਨ ਤੋਂ ਰੋਕਣ ਲਈ ਸਾਰੇ ਪੁਲਿਸ ਮੁਲਾਜ਼ਮ ਬੇਵੱਸ ਨਜ਼ਰ ਆਏ।
11: 49 AM
ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਭਾਰੀ ਬਹੁਮਤ ਨਾਲ ਜਿੱਤ ਦੇ ਨੇੜੇ ਹੁੰਦੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਸਮਰਥਕਾਂ ਵੱਲੋਂ ਵਿਕਟਰੀ ਦਾ ਨਿਸ਼ਾਨ ਬਣਾ ਕੇ ਅਤੇ ਆਮ ਆਦਮੀ ਪਾਰਟੀ ਲਈ ਨਾਅਰੇਬਾਜ਼ੀ ਕੀਤੀ ।
11: 32 AM
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਸਿੱਧੂ 6452 ਵੋਟਾਂ ਨਾਲ ਅੱਗੇ
11:31 AM
ਅੱਠਵੇਂ ਰਾਊਂਡ ਵਿਚ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਮੂੰਡੀਆਂ 9504 ਵੋਟਾਂ ਨਾਲ ਅੱਗੇ
11:19 AM
ਹਲਕਾ ਸਾਹਨੇਵਾਲ ਤੋਂ ਆਪ ਉਮੀਦਵਾਰ ਹਰਦੀਪ ਮੁੰਡੀਆ : 7437 ਵੋਟਾਂ ਨਾਲ ਹੋਏ ਅੱਗੇ
10:38 AM
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਪ ਦੇ ਉਮੀਦਵਾਰ ਸਿੱਧੂ 3046 ਵੋਟਾਂ ਨਾਲ ਅੱਗੇ - 4161 ਵੋਟਾਂ ਲੈ ਕੇ ਕੜਵਲ ਦੂਜੇ ਅਤੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ 1958 ਵੋਟਾਂ ਨਾਲ ਤੀਜੇ ਨੰਬਰ ਤੇ ਫੋਟੋ ਕੈਪਸ਼ਨ- ਵੋਟਾਂ ਦੀ ਗਿਣਤੀ ਵਿੱਚ ਅੱਗੇ ਨਿਕਲਣ ਤੋਂ ਬਾਅਦ ਸਮਰਥਕਾਂ ਨੂੰ ਮਿਲਦੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਸਿੱਧੂ। ਸਤਵਿੰਦਰ ਸ਼ਰਮਾ, ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ 7207 ਵੋਟਾਂ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਹਨ ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੇ ਕਮਲਜੀਤ ਸਿੰਘ ਕੜਵਲ ਨੂੰ ਹੁਣ ਤਕ 4161 ਵੋਟਾਂ ਪ੍ਰਾਪਤ ਹੋਈਆਂ ਹਨ ਜੇਕਰ ਲਿਪ ਦੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਜਾਵੇ ਤਾਂ ਉਹ 1958 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੱਲ ਰਹੇ ਹਨ ਜੇਕਰ ਭਾਜਪਾ ਗੱਠਜੋਡ਼ ਦੇ ਪ੍ਰੇਮ ਮਿੱਤਲ ਨੂੰ 1100 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਅਜੇ ਤਕ ਇੱਕ ਹਜ਼ਾਰ ਵੋਟਾਂ ਦਾ ਅੰਕੜਾ ਵੀ ਨਹੀਂ ਛੂਹ ਸਕੇ ਉਨ੍ਹਾਂ ਨੂੰ ਹੁਣ ਤੱਕ ਹੋਈ ਗਿਣਤੀ ਵਿੱਚੋਂ 843 ਵੋਟਾਂ ਪ੍ਰਾਪਤ ਹੋਈਆਂ ਹਨ ਵਿਧਾਨ ਸਭਾ ਹਲਕਾ ਆਤਮ ਨਗਰ ਦੀਆਂ ਵੋਟਾਂ ਦੀ ਗਿਣਤੀ ਨਿਰੰਤਰ ਜਾਰੀ ਹੈ। ਇਸ ਮੌਕੇ ਤੇ ਜਦੋਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਅੱਗੇ ਚੱਲ ਰਹੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਸਨ ਅਤੇ ਬਦਲ ਦੀ ਲਹਿਰ ਪਹਿਲੇ ਦਿਨ ਤੋਂ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾਣ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
10:07 AM
ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਮੁੰਡੀਆਂ ਦੂਜੇ ਰਾਊਡ 'ਚ ਹੋਏ ਅੱਗੇ
9:56 AM
--ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ 11780 ਵੋਟਾਂ ਤੋਂ ਅੱਗੇ
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਸਿੱਧੂ 1315 ਵੋਟਾਂ ਨਾਲ ਅੱਗੇ
- ਆਪ ਤੇ ਸਿੱਧੂ ਨੂੰ 3513 ਦੂਜੇ ਨੰਬਰ ਤੇ ਕਾਂਗਰਸ ਦਾ ਕੜਵਲ ਨੂੰ ਮਿਲੀਆਂ 2198 ਵੋਟਾਂ
- ਲਿੱਪ ਦੇ ਸਿਮਰਜੀਤ ਸਿੰਘ ਬੈਂਸ ਨੂੰ 979
ਜ਼ਿਲ੍ਹਾ ਲੁਧਿਆਣਾ ਦੀ ਚੌਦਾਂ ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਰਹੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ 3513 ਵੋਟਾਂ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਹਨ ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੇ ਕਮਲਜੀਤ ਸਿੰਘ ਕੜਵਲ ਨੂੰ ਹੁਣ ਤਕ 2198 ਵੋਟਾਂ ਪ੍ਰਾਪਤ ਹੋਈਆਂ ਹਨ ਜੇਕਰ ਲਿਪ ਦੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਜਾਵੇ ਤਾਂ ਉਹ ਨੌੰ ਸੌ ਉਨਾਸੀ ਵੋਟਾਂ ਲੈ ਕੇ ਤੀਸਰੇ ਨੰਬਰ ਤੇ ਚੱਲ ਰਹੇ ਹਨ ਜਦੋਂਕਿ ਭਾਜਪਾ ਗੱਠਜੋਡ਼ ਦੇ ਪ੍ਰੇਮ ਮਿੱਤਲ ਨੂੰ 574 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੂੰ 419 ਵੋਟਾਂ ਪ੍ਰਾਪਤ ਹੋਈਆਂ ਹਨ ਵਿਧਾਨ ਸਭਾ ਹਲਕਾ ਆਤਮ ਨਗਰ ਦੀਆਂ ਵੋਟਾਂ ਦੀ ਗਿਣਤੀ ਨਿਰੰਤਰ ਜਾਰੀ ਹੈ।
9:44 AM
ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਅੱਗੇ
9:34 AM
ਹਲਕਾ ਉੱਤਰੀ ਤੋਂ ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਅੱਗੇ
ਵਿਧਾਨ ਸਭਾ ਚੋਣਾਂ 2022 ਦੇ ਆ ਰਹੇ ਚੋਣ ਨਤੀਜਿਆਂ ਦੀ ਜੇਕਰ ਗੱਲ ਕਰੀਏ ਤਾਂ ਹਲਕਾ ਉੱਤਰੀ ਤੋਂ ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਬਾਕੀ ੳੁਮੀਦਵਾਰਾਂ ਨਾਲੋਂ 1000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ
9:09 AM
--ਲੁਧਿਆਣਾ ਵੈਸਟ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਬਸੀ
8:47 AM
-- ਸਮਰਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਰੁਝਾਨਾਂ ਵਿੱਚ ਅੱਗੇ
8:52 AM
--ਵਿਧਾਨ ਸਭਾ ਹਲਕਾ ਪੱਛਮੀ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 498 ਵੋਟਾਂ ਨਾਲ ਆਪ ਤੇ ਗੁਰਪ੍ਰੀਤ ਸਿੰਘ ਗੋਗੀ ਤੋਂ ਪੱਛੜੇ
ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੀਏਯੂ ਸਕੂਲ ਪਹੁੰਚਣ ਤੇ ਪਹਿਲਾਂ ਤੋਂ ਖਡ਼੍ਹੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਫੁੱਲ ਦੇ ਕੇ ਵਧਾਈਆਂ ਦਿੱਤੀਆਂ
2017 ਦੀ ਸਥਿਤੀ
ਕਾਂਗਰਸ- 08
ਸ਼੍ਰੋਮਣੀ ਅਕਾਲੀ ਦਲ-02
ਆਪ-02
ਲੋਕ ਇਨਸਾਫ ਪਾਰਟੀ--02
ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ
ਵਿਧਾਨਸਭਾ ਹਲਕੇ ਦੀ ਨਜ਼ਰ ਤੋਂ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇਥੇ 14 ਵਿਧਾਨਸਭਾ ਖੇਤਰ ਹਨ। ਪਿਛਲੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੇ ਅੱਠ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।