ਸਟਾਫ਼ ਰਿਪੋਰਟਰ, ਖੰਨਾ : ਖੇਡਾਂ ਹਰ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਜ਼ਰੂਰੀ ਹਨ ਤੇ ਸਾਡੇ ਨੌਜਵਾਨਾਂ ਨੂੰ ਖੇਡ ਸਰਗਰਮੀਆਂ 'ਚ ਸ਼ਾਮਲ ਹੋਣਾ ਚਾਹੀਦਾ ਹੈ। ਉਕਤ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਖੁਰਦ ਵਿਖੇ ਬਣਨ ਵਾਲੇ ਬਾਬਾ ਨਿਰਗੁਣ ਦਾਸ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਹ ਪਾਰਕ 2.5 ਏਕੜ ਰਕਬੇ 'ਚ ਬਣਾਇਆ ਗਿਆ ਹੈ ਤੇ ਇਹ ਵਾਰਡ-24 ਤੇ 27 ਲਈ ਸਾਂਝਾ ਹੋਵੇਗਾ। ਇਹ ਆਪਣੀ ਕਿਸਮ ਦਾ ਇਕ ਪਾਰਕ ਹੈ ਜਿਸ 'ਚ ਫੁੱਟਬਾਲ, ਵਾਲੀਬਾਲ, ਰਨਿੰਗ ਟਰੈਕ ਤੇ ਵਾਕਿੰਗ ਟ੍ਰੈਕ ਦੀਆਂ ਸਹੂਲਤਾਂ ਹਨ। ਇਸ 'ਚ ਓਪਨ ਏਅਰ ਥਿਏਟਰ ਵੀ ਹੋਵੇਗਾ, ਜਿਸ ਦੀ ਵਰਤੋਂ ਥਿਏਟਰ ਪ੍ਰਦਰਸ਼ਨਾਂ, ਜਨਤਕ ਕਾਰਜਾਂ ਤੇ ਹੋਰ ਕਈ ਸਰਗਰਮੀਆਂ ਲਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਸੋਨੀ, ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਰਸੁਲੜਾ, ਪ੍ਰਧਾਨ ਕਮਲਜੀਤ ਸਿੰਘ ਲੱਧੜ, ਮੀਤ ਪ੍ਰਧਾਨ ਜਤਿੰਦਰ ਪਾਠਕ, ਪ੍ਰਧਾਨ ਬਲਾਕ ਕਾਂਗਰਸ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਯੂਥ ਪ੍ਰਧਾਨ ਅੰਕਿਤ ਸ਼ਰਮਾ, ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਯੂਥ ਆਗੂ ਅਮਨ ਕਟਾਰੀਆ, ਕੌਂਸਲਰ ਦਲਜੀਤ ਕੌਰ ਵਾਰਡ-27, ਕੌਂਸਲਰ ਸੰਦੀਪ ਘਈ, ਕੌਂਸਲਰ ਨਰਿੰਦਰ ਵਰਮਾ, ਕੌਂਸਲਰ ਸੁਰਿੰਦਰ ਬਾਵਾ, ਕੌਂਸਲਰ ਹਰਦੀਪ ਸਿੰਘ ਨੀਨੂੰ, ਮੱਖਣ ਸਿੰਘ, ਤਰੁਣ ਲੂੰਬਾ, ਸਾਬਕਾ ਕੌਂਸਲਰ ਰਾਮ ਸਿੰਘ, ਅਵਤਾਰ ਸਿੰਘ ਸੇਖੋਂ, ਗੁਰਮੁਖ ਸਿੰਘ ਤੇ ਰਣਵੀਰ ਸਿੰਘ ਕਾਕਾ ਮੌਜੂਦ ਸਨ।