ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ: ਦਿੱਲੀ ਦੇ ਰਹਿਣ ਵਾਲੇ ਸ਼ਾਤਿਰ ਨੌਸਰਬਾਜ਼ ਨੇ ਲੁਧਿਆਣਾ ਦੇ ਮੁਹੱਲਾ ਪ੍ਰਭਾਤ ਨਗਰ ਦੀ ਰਹਿਣ ਵਾਲੀ ਬੇਬੀ ਸ਼ਰਮਾ ਦਾ ਕਰੈਡਿਟ ਕਾਰਡ ਹੈਕ ਕਰ ਕੇ ਉਸਦੇ ਖਾਤੇ ਚੋਂ 17 ਹਜ਼ਾਰ ਤੋਂ ਵੱਧ ਦੀ ਨਕਦੀ ਟਰਾਂਸਫਰ ਕਰਵਾ ਲਈ । ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਬੇਬੀ ਸ਼ਰਮਾ ਦੇ ਬਿਆਨ ਉੱਪਰ ਐੱਨ ਬਲਾਕ ਅਮਰ ਮਾਰਕੀਟ ਸੌਰਭ ਵਿਹਾਰ ਬਦਰਪੁਰ ਸਾਊਥ ਦਿੱਲੀ ਦੇ ਰਹਿਣ ਵਾਲੇ ਸੁਸ਼ੀਲ ਸ਼ਰਮਾ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਪੁਲਿਸ ਨੇ ਇਹ ਐੱਫਆਈਆਰ 11 ਮਹੀਨੇ ਦੀ ਪਡ਼ਤਾਲ ਤੋਂ ਬਾਅਦ ਦਰਜ ਕੀਤੀ। 15 ਜੂਨ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਬੇਬੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਐੱਸਬੀਆਈ ਦਾ ਕ੍ਰੈਡਿਟ ਕਾਰਡ ਹੈ। 12 ਅਪ੍ਰੈਲ 2021 ਨੂੰ ਧੋਖੇ ਨਾਲ ਉਨ੍ਹਾਂ ਦੇ ਕ੍ਰੇਡਿਟ ਕਾਰਡ ਦੇ ਜ਼ਰੀਏ ਮੁਲਜ਼ਮ ਨੇ 17113 ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਈ । ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 11ਮਹੀਨਿਆਂ ਤਕ ਤਫਤੀਸ਼ ਕਰਨ ਤੋਂ ਬਾਅਦ ਸਾਊਥ ਦਿੱਲੀ ਦੇ ਰਹਿਣ ਵਾਲੇ ਸੁਸ਼ੀਲ ਸ਼ਰਮਾ ਦੇ ਖਿਲਾਫ਼ ਧੋਖਾਧੜੀ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਗਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ।