ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਐਲਈਡੀ ਦੀ ਡਿਲੀਵਰੀ ਦੇ ਕੇ ਵਾਪਸ ਪਰਤ ਰਹੇ ਟੈਂਪੂ ਚਾਲਕ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਟੈਂਪੂ ਚੋਂ 5 ਐਲਈਡੀ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸੀਆਰਪੀਐਫ ਕਾਲੋਨੀ ਦੁੱਗਰੀ ਦੇ ਵਾਸੀ ਟੈਂਪੂ ਚਾਲਕ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਛੋਟਾ ਹਾਥੀ ਟੈਂਪੂ ਚਲਾਉਂਦਾ ਹੈ। ਮਾਡਲ ਟਾਊਨ ਸਥਿਤ ਭਾਰਤ ਲਿੰਕ ਕਾਰਪੋਰੇਸ਼ਨ ਦੇ ਮੁਲਜ਼ਮ ਨਾਲ ਉਹ ਫਿਰੋਜ਼ਪੁਰ ਰੋਡ ਤੇ ਇਕ ਐਲਈਡੀ ਛਡਣ ਲਈ ਗਿਆ।ਐਲਈਡੀ ਛੱਡ ਕੇ ਰਾਤ ਸਾਢੇ ਦਸ ਵਜੇ ਦੇ ਕਰੀਬ ਉਹ ਜਿਸ ਤਰ੍ਹਾਂ ਹੀ ਪਿੰਡ ਬੱਦੋਵਾਲ ਦੇ ਲਾਗੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਗਾਲੀ-ਗਲੋਚ ਕਰਦੇ ਨੌਜਵਾਨਾ ਨੇ ਜਸਪਾਲ ਨੂੰ ਆਖਿਆ ਕਿ ਉਹ ਪਿੱਛੋਂ ਉਨ੍ਹਾਂ ਨੂੰ ਸਾਈਡ ਮਾਰ ਕੇ ਆਇਆ ਹੈ। ਮਨਾ ਕਰਨ ਤੇ ਨੌਜਵਾਨ ਨੇ ਜਸਪਾਲ ਦੀ ਕੁੱਟਮਾਰ ਕੀਤੀ ਅਤੇ ਰੌਲਾ ਪਾਉਣ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਜਿਵੇਂ ਹੀ ਗ੍ਰੈਂਡਵਾਕ ਵਾਲੇ ਪੁਲ ਦੇ ਲਾਗੇ ਪਹੁੰਚ ਦੇ ਮੁਲਜ਼ਮਾਂ ਨੇ ਫਿਰ ਤੋਂ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਗੱਡੀ ਵਿੱਚ ਪਈਆਂ 5 ਐਲਈਡੀ ਲੁੱਟ ਲਈਆਂ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ 3 ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।