ਵਿਜੇ ਸੋਨੀ, ਫਗਵਾੜਾ
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ, ਜਿਸ 'ਚ ਭਾਈ ਬ੍ਹਮਜੋਤ ਸਿੰਘ ਜਲੰਧਰ ਵਾਲੇ, ਭਾਈ ਜਤਿੰਦਰਜੀਤ ਸਿੰਘ ਖਾਲਸਾ, ਭਾਈ ਗੁਰਦੀਪ ਸਿੰਘ ਪਲਾਹੀ ਵਾਲੇ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐੱਸਜੀਪੀਸੀ, ਨਰਿੰਦਰ ਸਿੰਘ ਮੈਨੇਜਰ, ਭਾਈ ਬਲਵਿੰਦਰ ਸਿੰਘ ਹੈੱਡ ਗ੍ੰਥੀ, ਭਾਈ ਗੁਰਮੀਤ ਸਿੰਘ ਲੇਖਾਕਾਰ, ਜਤਿੰਦਰ ਸਿੰਘ ਖਾਲਸਾ, ਤਰਸੇਮ ਸਿੰਘ ਸੇਮੀ, ਡਾ ਗੁਰਨਾਮ ਸਿੰਘ ਰਸੂਲਪੁਰ, ਗਿਫਟੀ ਸਿੰਘ, ਵਰਿੰਦਰ ਸਿੰਘ, ਰਣਵੀਰ ਸਿੰਘ, ਚੰਨਪ੍ਰਰੀਤ ਸਿੰਘ, ਬਾਬਾ ਅਮਰੀਕ ਸਿੰਘ, ਰਾਜਵਿੰਦਰ ਸਿੰਘ, ਪ੍ਰਭਦੀਪ ਸਿੰਘ, ਬਲਜਿੰਦਰ ਸਿੰਘ, ਬੀਬੀ ਨਰਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਪਰਮਿੰਦਰ ਕੌਰ ਖ਼ਾਲਸਾ, ਬਾਬਾ ਹਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਨਿਰਮਲ ਸਿੰਘ, ਪਿਆਰਾ ਸਿੰਘ, ਅਰਵਿੰਦਰ ਸਿੰਘ ਨੀਟਾ, ਅਵਤਾਰ ਸਿੰਘ ਭਾਵੜਾ ਆਦਿ ਹਾਜ਼ਰ ਸਨ । ਸਟੇਜ ਸਕੱਤਰ ਦੀ ਸੇਵਾ ਜਤਿੰਦਰ ਸਿੰਘ ਖਾਲਸਾ ਵਲੋਂ ਬਾਖੂਬੀ ਨਿਭਾਈ ਗਈ ਸਮਾਗਮ ਦੇ ਅੰਤ ਵਿਚ ਪ੍ਰਕਰਮਾ ਸੇਵਾ ਸੰਗਤ ਵੱਲੋਂ ਸਮਾਗਮ ਦੇ ਸਹਿਯੋਗੀਆਂ ਅਤੇ ਰਾਗੀ ਜਥਿਆਂ ਨੂੰ ਸਨਮਾਨ ਚਿੰਨ੍ਹ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।