ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਸੁਖਚੈਨ ਸਿੰਘ ਬੱਧਨ ਦੀ ਅਗਵਾਈ ਹੇਠ ਆਤਮਾ ਸਿੰਘ ਪਾਰਕ ਵਿਖੇ ਹੋਈ। ਇਸ ਮੌਕੇ ਇਕੱਤਰ ਯੂਨੀਅਨ ਆਗੂਆਂ ਨੇ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਤੌਰ ਹੈੱਡ ਟੀਚਰ ਪ੍ਰਮੋਟ ਹੋਏ ਅਧਿਆਪਕ ਅਜੇ ਵੀ ਆਪਣੇ ਪੁਰਾਣੇ ਸਕੂਲਾਂ 'ਚ ਤਾਇਨਾਤ ਹਨ। ਆਪਣੇ ਸਕੂਲ ਵਿਚ ਸਿੰਗਲ ਟੀਚਰ ਹੋਣ ਕਰ ਕੇ ਵਿਭਾਗ ਨੇ ਉਨ੍ਹਾਂ ਦੇ ਸਕੂਲਾਂ ਵਿਚ ਹੋਰ ਅਧਿਆਪਕ ਭੇਜਣ ਦੀ ਜ਼ਿੰਮੇਵਾਰੀ ਨਹੀਂ ਸਮਝੀ, ਜਿਸ ਕਰ ਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਜਿਹੜੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਤੁਰੰਤ ਅਧਿਆਪਕ ਭੇਜੇ ਜਾਣ। ਜਿਨ੍ਹਾਂ ਅਧਿਆਪਕਾਂ ਦੀਆਂ ਬਤੌਰ ਹੈੱਡ ਟੀਚਰ ਪ੍ਰਮੋਸ਼ਨਾਂ ਹੋਈਆਂ ਹਨ, ਉਨ੍ਹਾਂ ਦੇ ਸਕੂਲਾਂ 'ਚ ਤੁਰੰਤ ਅਧਿਆਪਕ ਤਾਇਨਾਤ ਕਰ ਕੇ ਉਨ੍ਹਾਂ ਨੂੰ ਫ਼ਾਰਗ ਕੀਤਾ ਜਾਵੇ।
ਇਸ ਮੌਕੇ ਸੂਬਾਈ ਆਗੂ ਬਲਜੀਤ ਸਿੰਘ ਟਿੱਬਾ, ਪ੍ਰਦੀਪ ਘੁੰਮਣ,ਸੁਖਦੇਵ ਸਿੰਘ ਬੂਲਪੁਰ, ਰਾਜ਼ ਕੁਮਾਰ, ਰਾਜੂ ਬੂਲਪੁਰ, ਜਗਜੀਤ ਸਿੰਘ, ਅਜੇ ਗੁਪਤਾ, ਅਰੁਣ ਹਾਂਡਾ, ਅਸ਼ਵਨੀ ਕੁਮਾਰ, ਮਨੋਜ਼ ਕੁਮਾਰ, ਸਰਬਜੀਤ ਸਿੰਘ ਖਿੰਡਾ, ਸੁਖਨਿੰਦਰ ਸਿੰਘ ਆਦਿ ਹਾਜ਼ਰ ਸਨ।