ਵਿਜੇ ਸੋਨੀ, ਫਗਵਾੜਾ : ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਪਿੰ੍ਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਰਵਿੰਦਰ ਚੋਟ, ਗ਼ਜ਼ਲਕਾਰ ਬਲਦੇਵ ਰਾਜ ਕੋਮਲ ਅਤੇ ਸ਼ਾਮ ਸਰਗੂੰਦੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਸੰਸਥਾ ਦੇ ਬਹੁਤ ਹੀ ਸੁਹਿਰਦ ਮੈਂਬਰ ਰਹੇ ਅਮਨਦੀਪ ਕੋਟਰਾਣੀ ਦੀ ਹਾਦਸੇ ਵਿਚ ਬੇਵਕਤੀ ਹੋਈ ਮੌਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ੋਕ ਪ੍ਰਗਟ ਕੀਤਾ ਗਿਆ। ਵਿਛੜੇ ਸਾਥੀ ਵਲੋਂ ਸੰਸਥਾ ਲਈ ਕੀਤੀਆਂ ਘਾਲਣਾਵਾਂ ਬਾਰੇ ਮਨਦੀਪ ਸਿੰਘ ਨੇ ਹਾਜ਼ਰ ਮੈਂਬਰਾਂ ਨਾਲ ਸਾਂਝ ਪਾਈ। ਉਪਰੰਤ ਕਵੀ ਦਰਬਾਰ ਵਿਚ ਗੁਰਨਾਮ ਬਾਵਾ, ਕਰਮਜੀਤ ਸਿੰਘ ਸੰਧੂ, ਸੁਬੇਗ ਸਿੰਘ ਹੰਜਰਾਂ, ਸੋਢੀ ਸੱਤੋਵਾਲੀ, ਬਲਦੇਵ ਰਾਜ ਕੋਮਲ, ਲਵਪ੍ਰਰੀਤ ਸਿੰਘ ਰਾਏ, ਰਵਿੰਦਰ ਚੋਟ, ਬਲਕਾਰ ਭਾਟੀਆ, ਅਜੀਤ ਪਾਲ ਕੋਛੜ ਆਦਿ ਕਵੀਆਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਸਰੋਤਿਆਂ ਸੰਗ ਸਾਂਝੀਆਂ ਕੀਤੀਆਂ। ਅਖ਼ੀਰ 'ਚ ਪਿੰ੍ਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਦੇ ਵਿਛੜੇ ਮੈਂਬਰ ਅਮਨਦੀਪ ਕੋਟਰਾਣੀ ਦੀ ਜਾਨ ਬਚ ਸਕਦੀ ਸੀ, ਜੇਕਰ ਸਮੇਂ ਸਿਰ ਉਸ ਨੂੰ ਸਹੀ ਡਾਕਟਰੀ ਸਹਾਇਤਾ ਮਿਲ ਜਾਂਦੀ। ਇਕੱਠ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਗਵਾੜੇ ਵਿਚ ਵਧੀਆ ਟਰੌਮਾ ਸੈਂਟਰ ਬਣਾਇਆ ਜਾਵੇ। ਪਿੰ੍ਸੀਪਲ ਸਾਹਿਬ ਨੇ ਸੰਸਥਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਸਨਮਾਨ 'ਸ਼ਬਦ ਸਿਰਜਣਹਾਰੇ' ਇਸ ਸਾਲ ਪ੍ਰਸਿੱਧ ਕਹਾਣੀਕਾਰ ਰਘਬੀਰ ਸਿੰਘ ਮਾਨ ਨੂੰ ਦੇਣ ਦਾ ਐਲਾਨ ਵੀ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਰਵਿੰਦਰ ਰਾਏ ਨੇ ਬਾਖ਼ੂਬੀ ਨਿਭਾਈ।