ਕਨੌਜੀਆ/ਵਾਲੀਆ, ਕਪੂਰਥਲਾ : ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ 10 ਮਈ ਦੀ ਰਾਤ ਨੂੰ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਵਿਚ ਹੋਏ ਕਤਲ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਰਵੀ ਵਾਸੀ ਨਵੀ ਦਿੱਲੀ ਹਾਲ ਵਾਸੀ ਕਪੂਰਥਲਾ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ 10 ਮਈ ਨੂੰ ਸ਼ਾਮ 5 ਵਜੇ ਉਹ ਸਮੇਤ ਅਨਿਲ ਵਾਸੀ ਦਿੱਲੀ ਅਤੇ ਪਾਲ ਸਿੰਘ ਉਸ ਦੇ ਜੀਜੇ ਸੁਖਵੀਰ ਜੋ ਰੇਲਵੇ ਵਿਚ ਠੇਕੇਦਾਰ ਹੈ, ਦੇ ਘਰ ਗਏ ਸੀ। ਉਹ ਖਾਣਾ ਖਾ ਕੇ ਰਾਤ 11.00 ਵਜੇ ਵਾਪਸ ਆ ਗਏ, ਉਸ ਦਾ ਜੀਜਾ ਵੀ ਉਨ੍ਹਾਂ ਨਾਲ ਹੀ ਆ ਗਿਆ।
ਜਦੋਂ ਉਹ ਆਪਣੇ ਜੀਜੇ ਨੂੰ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਵਿਚ ਛੱਡਣ ਗਏ ਤਾਂ ਅਨਿਲ ਨੇ ਉਨ੍ਹਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਿਸ 'ਤੇ ਰਵੀ ਨੇ ਉਸ ਨੂੰ 500 ਰੁਪਏ ਦੇ ਦਿੱਤੇ ਪਰ ਅਨਿਲ ਨੇ ਹੋਰ ਪੈਸੇ ਮੰਗੇ ਤਾਂ ਰਵੀ ਦੇ ਜੀਜੇ ਸੁਖਵੀਰ ਨੇ ਕਿਹਾ ਕਿ ਕੱਲ੍ਹ ਹੋਰ ਪੈਸੇ ਲੈ ਲਈਂ ਪਰ ਅਨਿਲ ਨਾ ਮੰਨਿਆ ਤੇ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ। ਇਸ ਤੋਂ ਬਾਅਦ ਉਹ ਸਾਰੇ ਉੱਥੋ ਚਲੇ ਗਏ ਅਤੇ ਰਵੀ ਦਾ ਜੀਜਾ ਵੀ ਰੇਲਵੇ ਸਟੇਸ਼ਨ ਕੁਆਰਟਰਾਂ ਵਿਚ ਜਾ ਕੇ ਸੌਂ ਗਿਆ। ਰਵੀ ਆਪਣੇ ਹੋਰ ਲੇਬਰ ਦੇ ਕਾਮਿਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਕਪੂਰਥਲਾ 'ਤੇ ਕੰਮ ਕਰਨ ਲਈ ਚਲਾ ਗਿਆ।
ਇਸ ਤੋਂ ਬਾਅਦ ਰਵੀ ਨੂੰ ਫੋਨ ਆਇਆ ਕਿ ਉਸ ਦੇ ਜੀਜੇ ਨੂੰ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਦੇ ਬਾਹਰ ਸੁੱਟੀ ਹੈ। ਰਵੀ ਮੌਕੇ 'ਤੇ ਗਿਆ ਤਾਂ ਉਸ ਦੇ ਜੀਜੇ ਸੁਖਵੀਰ ਦੀ ਲਾਸ਼ ਖੂਨ ਨਾਲ ਲੱਥਪੱਥ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਦੇ ਬਾਹਰ ਪਈ ਸੀ ਜਿਸ ਦਾ ਅਨਿਲ ਵਾਸੀ ਦਿੱਲ਼ੀ ਨੇ ਕਤਲ ਕਰ ਦਿੱਤਾ ਸੀ। ਇਹ ਸੂਚਨਾ ਪ੍ਰਰਾਪਤ ਹੋਣ 'ਤੇ ਮੁੱਖ ਅਫਸਰ ਥਾਣਾ ਸਿਟੀ ਕਪੂਰਥਲਾ ਅਤੇ ਪੁਲਿਸ ਦੇ ਸੀਨੀਅਰ ਅਫਸਰ ਮੌਕੇ 'ਤੇ ਪੁੱਜ ਗਏ।ਪੁਲਿਸ ਨੇ ਰਵੀ ਦੇ ਬਿਆਨਾਂ 'ਤੇ ਅਨਿਲ ਵਾਸੀ ਦਿੱਲ਼ੀ ਖ਼ਿਲਾਫ਼ ਪਰਚਾ ਦਰਜ ਕਰਕੇ ਅਨਿਲ ਨੂੰ ਗਿ੍ਫ਼ਤਾਰ ਕਰ ਲਿਆ ਹੈ।