ਵਿਜੇ ਸੋਨੀ, ਫਗਵਾੜਾ
ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਵਿਖੇ ਬੀਤੇ ਇਕ ਮਹੀਨੇ ਤੋਂ ਲਗਾਤਾਰ ਸਮਾਗਮ ਚੱਲ ਰਹੇ ਹਨ। ਪਹਿਲਾਂ ਬਰਸੀ ਸਮਾਗਮ ਕਰਵਾਏ ਗਏ ਤੇ ਉਸ ਤੋਂ ਬਾਅਦ ਹੁਣ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਸ ਤਹਿਤ ਰੋਜ਼ਾਨਾ ਦੀਵਾਨ ਸਜਾਏ ਜਾਂਦੇ ਹਨ ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਤਪ ਅਸਥਾਨ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਹੈ। ਤਪ ਅਸਥਾਨ ਨਿਰਮਲ ਕੁਟੀਆ ਵੱਲੋਂ 21 ਦਸੰਬਰ ਨੂੰ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਵੱਡੇ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਤਪ ਅਸਥਾਨ ਪੁਜਕੇ ਨਤਮਸਤਕ ਹੋਵੇਗੀ। ਸੰਗਤ ਦੀ ਸਿਹਤਯਾਬੀ ਲਈ ਤਪ ਅਸਥਾਨ ਵਿਖੇ ਫੋਗਿੰਗ ਤੇ ਕੋਰੋਨਾ ਤੋਂ ਬਚਾਅ ਲਈ ਦਵਾਈ ਦਾ ਿਛੜਕਾਅ ਜੌਹਲ ਫਾਰਮ ਘੁੜਕਾ ਮੁਖੀ ਪਿੰਦੂ ਜੌਹਲ ਤੇ ਟੀਮ ਵੱਲੋਂ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇਕੱਤਰ ਹੁੰਦੀ ਹੈ। ਉਨ੍ਹਾਂ ਦੀ ਸਿਹਤਯਾਬੀ ਤੇ ਬਚਾਅ ਲਈ ਫੋਗਿੰਗ ਤੇ ਦਵਾਈ ਦਾ ਿਛੜਕਾਅ ਕਰਵਾਇਆ ਗਿਆ ਹੈ ਤਾਂ ਜੋ ਤਪ ਅਸਥਾਨ ਆਉਣ ਵਾਲੀ ਸੰਗਤ ਨੂੰ ਸਵੱਛ ਰੱਖਿਆ ਜਾ ਸਕੇ। ਇਸ ਮੌਕੇ ਸੰਤ ਤੇਜਾ ਸਿੰਘ ਡਬਲ ਐੱਮਏ, ਸੰਤ ਸੁਖਵੰਤ ਸਿੰਘ ਨਾਹਲਾਂ ਵਾਲੇ, ਸੰਤ ਗੁਰਲਾਲ ਸਿੰਘ ਆਦਿ ਹਾਜ਼ਰ ਸਨ।