ਹਰਮੇਸ਼ ਸਰੋਆ, ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੁਰਾਣਾ ਡਾਕਘਰ ਰੋਡ ਫਗਵਾੜਾ ਵਿਖੇ 102 ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਇਸ ਸਬੰਧੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਭਲਾਈ ਅਫਸਰ ਹਰਪਾਲ ਸਿੰਘ ਗਿੱਲ, ਸੀਡੀਪੀਓ ਸੁਸ਼ੀਲ ਲਤਾ ਭਾਟੀਆ ਅਤੇ ਪਾਵਰਕਾਮ ਦੇ ਐਡੀਸ਼ਨਲ ਐੱਸਈ ਹਰਦੀਪ ਕੁਮਾਰ ਨੇ ਸ਼ਿਰਕਤ ਕੀਤੀ। ਗੈਸਟ ਆਫ ਆਨਰ ਵਜੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਪਿੰ੍ਸੀਪਲ ਰਣਜੀਤ ਕੁਮਾਰ ਗੋਗਨਾ, ਪਿੰ੍ਸੀਪਲ ਗੁਰਮੀਤ ਸਿੰਘ ਪਲਾਹੀ, ਜੇਸੀਟੀ ਫਗਵਾੜਾ ਦੇ ਜਨਰਲ ਮੈਨੇਜਰ ਹੁਸਨ ਲਾਲ ਅਤੇ ਆਮ ਆਦਮੀ ਪਾਰਟੀ ਐੱਸਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਸਾਂਝੇ ਤੌਰ 'ਤੇ ਕੀਤੀ। ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕਰਦੇ ਹੋਏ ਮੁੱਖ ਮਹਿਮਾਨ ਹਰਪਾਲ ਸਿੰਘ ਗਿੱਲ ਅਤੇ ਸੀਡੀਪੀਓ ਸੁਸ਼ੀਲ ਲਤਾ ਭਾਟੀਆ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਲਈ ਵੱਖੋ-ਵੱਖਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਲਿਆਉਣ ਦੀ ਲੋੜ ਹੈ। ਇਸ ਸਮੇਂ ਐਡੀਸ਼ਨਲ ਐੱਸਈ ਹਰਦੀਪ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਮਾਜ ਸੇਵਾ ਦੇ ਕੰਮ ਅੌਖਾ ਉਪਰਾਲਾ ਹੈ ਪਰ ਸਰਬ ਨੌਜਵਾਨ ਸਭਾ ਤਨ-ਮਨ-ਧਨ ਨਾਲ ਇਸ ਮੁਹਿਮ ਨੂੰ ਲਗਾਤਾਰ ਜਾਰੀ ਰੱਖ ਰਹੀ ਹੈ, ਜਿਸ ਲਈ ਖਾਸ ਤੌਰ 'ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਧਾਈ ਦੇ ਪਾਤਰ ਹਨ। 'ਆਪ' ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਕੇ ਹੀ ਲੋਕਾਂ ਦਾ ਦਿਲ ਜਿੱਤਿਆ ਜਾ ਸਕਦਾ ਹੈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਪ੍ਰਰਾਜੈਕਟ ਵਿਚ ਸਹਿਯੋਗ ਲਈ ਪ੍ਰਦੀਪ ਸਿੰਘ ਜਗਦੇਵ ਅਤੇ ਐੱਨਆਰਆਈ ਮਨਜੀਤ ਕੌਰ ਯੂਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਐੱਨਆਰਆਈ ਮਨਜੀਤ ਕੌਰ ਦੇ ਕੋਮਾ ਵਿਚ ਚੱਲ ਰਹੇ ਪੁੱਤਰ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨਾਂ ਤੋਂ ਇਲਾਵਾ ਐਡਵੋਕੇਟ ਮੱਲ੍ਹੀ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਮਨੋਹਰ ਸਿੰਘ ਤਲਵਾਰ, ਮਨੋਜ ਫਗਵਾੜਵੀ, ਹਰਚਰਨ ਭਾਰਤੀ, ਸੁਖਦੇਵ ਗੰਢਵਾਂ, ਰਮਨ ਨਹਿਰਾ, ਸਾਹਿਬਜੀਤ ਸਾਬੀ, ਨਰਿੰਦਰ ਸਿੰਘ ਸੈਣੀ, ਆਰਪੀ ਸ਼ਰਮਾ, ਵਿੱਕੀ ਸਿੰਘ, ਮਨਦੀਪ ਸਿੰਘ, ਡਾ. ਨਰੇਸ਼ ਬਿੱਟੂ, ਜਗਜੀਤ ਸੇਠ, ਅਨੂਪ ਦੁੱਗਲ, ਨਰੇਸ਼ ਕੋਹਲੀ ਰਿਟਾ. ਹੈੱਡ ਮਾਸਟਰ, ਹਰਵਿੰਦਰ ਸਿੰਘ, ਸ਼ਾਮ ਸਿੰਘ ਡੀਪੀਈ, ਕੁਲਦੀਪ ਸਿੰਘ ਬਾਜਵਾ, ਮਾਸਟਰ ਸਤਨਾਮ ਸਿੰਘ, ਅਨੂਪ ਕੰਡਾ, ਫਜਲ ਉਰ ਰਹਿਮਾਨ, ਸ਼ਮਾ ਰਾਣੀ, ਸਿਮਰਨਜੀਤ ਕੌਰ ਲੈਕਚਰਾਰ, ਸ਼ਰੂਤੀ ਦੁੱਗਲ, ਸ਼ਿਲਪਾ ਪੁੰਜ, ਸ਼ੁਭਮ ਤੇ ਰਾਹੁਲ ਆਦਿ ਹਾਜ਼ਰ ਸਨ।