ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਗਿਆਨ ਦੇ ਸਾਗਰ ਗੁਰੂ ਨਾਨਕ ਜ਼ਿਲ੍ਹਾ ਲਾਇਬੇ੍ਰਰੀ ਕਪੂਰਥਲਾ ਦੇ ਚੱਲ ਰਹੇ ਸਰਬਪੱਖੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਅਸਿਸਟੈਂਟ ਕਮਿਸ਼ਨਰ ਕਪੂਰਥਲਾ ਰਣਜੀਤ ਸਿੰਘ ਨੇ ਦੌਰਾ ਕੀਤਾ। ਉਨ੍ਹਾਂ ਮੈਂਬਰਜ਼ ਤੋਂ ਇਲਾਵਾ ਲਾਇਬੇ੍ਰਰੀ ਦੇ ਪਾਠਕਾਂ ਨਾਲ ਵੀ ਗੱਲਬਾਤ ਕੀਤੀ। ਗਿਆਨ ਦੇ ਸਾਗਰ ਗੁਰੂ ਨਾਨਕ ਜ਼ਿਲ੍ਹਾ ਲਾਇਬੇ੍ਰਰੀ ਕਪੂਰਥਲਾ ਵਿਖੇ ਮੈਂਬਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਆਉਣਾ ਸੀ ਪਰ ਜ਼ਰੂਰੀ ਸਰਕਾਰੀ ਰੁਝੇਵੇਂ ਹੋਣ ਕਾਰਨ ਉਨ੍ਹਾਂ ਵੱਲੋਂ ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਲਾਇਬੇ੍ਰਰੀ ਦੇ ਸਰਬਪੱਖੀ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਗੁਰੂ ਨਾਨਕ ਜ਼ਿਲ੍ਹਾ ਲਾਇਬੇ੍ਰਰੀ ਕਪੂਰਥਲਾ ਇਕ ਵੱਡੇ ਗਿਆਨ ਦਾ ਸਾਗਰ ਹੈ, ਜਿਸ ਕੋਲ ਧਾਰਮਿਕ, ਸਾਹਿਤਕ, ਵੱਖ-ਵੱਖ ਵਿਸ਼ਿਆਂ ਤੇ ਖੋਜਕਾਰਾਂ ਸਬੰਧੀ ਵੱਡਾ ਭੰਡਾਰ ਪੁਸਤਕਾਂ ਦਾ ਸੰਭਾਲਿਆ ਹੋਇਆ ਹੈ। ਜਿਸ ਦਾ ਸਰਬਪੱਖੀ ਵਿਕਾਸ ਅੱਜ ਦੇ ਸਮੇਂ ਦੀ ਲੋੜ ਬਣ ਗਈ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਸਿੰਘ ਸੇਵਾਮੁਕਤ ਪਿੰ੍ਸੀਪਲ ਤੇ ਸਮੂਹ ਮੈਂਬਰਾਂ ਵੱਲੋਂ ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਨੂੰ ਲਾਇਬੇ੍ਰਰੀ ਦੀਆਂ ਦੂਜੀ ਮੰਜ਼ਿਲ ਤਕ ਪਈਆਂ ਕਿਤਾਬਾਂ, ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ, ਪੁਰਾਣੀ ਵਿਰਾਸਤੀ ਇਮਾਰਤ ਦਾ ਗੁੰਮਟ, ਲਾਇਬੇ੍ਰਰੀ ਦਾ ਆਲਾ-ਦੁਆਲਾ, ਮੁੱਖ ਗੇਟ, ਪੁਰਾਣੀ ਦੀਵਾਰ, ਲਾਇਬੇ੍ਰਰੀ ਨਾਲ ਲੱਗਦੀ ਖਾਲੀ ਪਈ ਪਿਛਲੇ ਪਾਸੇ ਖੁੱਲ੍ਹੀ ਜਗ੍ਹਾ ਆਦਿ ਦਾ ਦੌਰਾ ਕਰਵਾਇਆ।
ਉਨ੍ਹਾਂ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਵਿਖੇ ਡਾਊਨ ਸੀਿਲੰਗ ਕਰਵਾਉਣ, ਪਰਦੇ, ਏਸੀ ਪਾਠਕਾਂ ਲਈ, ਫਰਨੀਚਰ, ਦਫ਼ਤਰ ਲਈ ਕੰਪਿਊਟਰ, ਪਿੰ੍ੰਟਰ ਹੋਰ ਲੋੜੀਂਦੇ ਉਪਕਰਨ, ਵੂਮੈਨ ਤੇ ਚਿਲਡਰਨ ਸੈਕਸ਼ਨ ਬਨਾਉਣ ਲਈ ਸਾਜੋ-ਸਾਮਾਨ, ਵਿਰਾਸਤੀ ਪੁਰਾਣੇ ਗੁੰਮਟ ਦੀ ਪੁਰਾਤਨ ਵਿਭਾਗ ਤੋਂ ਪਹਿਲੀ ਸ਼ਾਨੋ-ਸ਼ੌਕਤ ਨੂੰ ਬਹਾਲ ਕਰਨ ਲਈ ਨਵਉਸਾਰੀ, ਆਲੇ ਦੁਆਲੇ ਦੀ ਸੁੰਦਰਤਾ ਲਈ ਇੰਟਰਲੌਕ ਟਾਈਲਾਂ ਲਗਵਾਉਣਾ ਆਦਿ ਮੁੱਖ ਸਮੱਸਿਆਵਾਂ ਉਨ੍ਹਾਂ ਦੇ ਧਿਆਨ 'ਚ ਲਿਆਂਦੀਆਂ ਗਈਆਂ।
ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਨੇ ਲਾਇਬੇ੍ਰਰੀ ਦੇ ਰੀਡਿੰਗ ਹਾਲ 'ਚ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਹੋਰ ਕੰਪੀਟਿਸ਼ਨ ਪ੍ਰਰੀਖਿਆਵਾਂ ਦੀ ਤਿਆਰੀ ਕਰ ਰਹੇ ਪਾਠਕਾਂ ਨਾਲ ਵੀ ਗੱਲਬਾਤ ਕੀਤੀ।
ਉਨ੍ਹਾਂ ਰੀਡਿੰਗ ਹਾਲ 'ਚ ਰੋਜ਼ਾਨਾ ਅਖ਼ਬਾਰਾਂ, ਮੈਗਜ਼ੀਨ ਆਦਿ ਪੜ੍ਹਨ ਵਾਲੇ ਪਾਠਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਪਿੰ੍ਸੀਪਲ ਸੇਵਾਮੁਕਤ ਕੇਵਲ ਸਿੰਘ, ਸੀਨੀਅਰ ਵਾਈਸ ਪ੍ਰਧਾਨ ਰੌਸ਼ਨ ਸੱਭਰਵਾਲ, ਪੈਟਰਨ ਸ੍ਰੀਮਤੀ ਜਸਪ੍ਰਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ, ਪਿੰ੍ਸੀਪਲ ਸ੍ਰੀਮਤੀ ਪੋ੍ਮਿਲਾ ਅਰੋੜਾ, ਪ੍ਰਗਟ ਸਿੰਘ ਰੰਧਾਵਾ, ਡਾ. ਹਰਭਜਨ ਸਿੰਘ, ਜੀਤ ਸਿੰਘ, ਡਾ. ਅਨੁਰਾਗ ਸ਼ਰਮਾ, ਕੰਵਰ ਇਕਬਾਲ ਸਿੰਘ, ਸ੍ਰੀਮਤੀ ਸ਼ਵਰਾਜ ਕੌਰ ਲਾਇਬੇ੍ਰਰੀਅਨ, ਕਰਨੈਲ ਸਿੰਘ ਭੰਡਾਲ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।