ਅਮਰਜੀਤ ਸਿੰਘ ਸਡਾਨਾ, ਕਪੂਰਥਲਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਦੌਰਾਨ ਪ੍ਰਧਾਨ, ਉਪ ਪ੍ਰਧਾਨ ਤੇ ਜਨਰਲ ਸਕੱਤਰ ਅੱਜ ਨਿਰਵਿਰੋਧ ਚੋਣ ਜਿੱਤ ਗਏ, ਇਨ੍ਹਾਂ ਉਮੀਦਵਾਰਾਂ ਦੇ ਮੁਕਾਬਲੇ ਕਿਸੇ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ। ਇਸ ਸਬੰਧੀ ਜ਼ਿਲ੍ਹਾ ਬਾਰ ਦਫਤਰ ਕਪੂਰਥਲਾ ਵਿਖੇ ਰਿਟਰਨਿੰਗ ਅਫਸਰ ਪ੍ਰਦੀਪ ਠਾਕੁਰ, ਸਹਾਇਕ ਰਿਟਰਨਿੰਗ ਅਫਸਰ ਦਰਸ਼ਨ ਸਿੰਘ ਤੇ ਸਹਾਇਕ ਰਿਟਰਨਿੰਗ ਅਫਸਰ ਐੱਸਐੱਸ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਵਜੋਂ ਐਡਵੋਕੇਟ ਸੁਰੇਸ਼ ਕਾਲੀਆ, ਉਪ ਪ੍ਰਧਾਨ ਨੀਤਿਨ ਸ਼ਰਮਾ ਅਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਦੇ ਨਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸੁਰੇਸ਼ ਕਾਲੀਆ ਪਹਿਲਾਂ ਵੀ 2 ਵਾਰ ਬਤੌਰ ਉਪ ਪ੍ਰਧਾਨ ਬਾਰ ਨੂੰ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਲੀਆ, ਉਪ ਪ੍ਰਧਾਨ ਐਡਵੋਕੇਟ ਨਿਤਿਨ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਅਜੈ ਕੰਡਾ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਵਕੀਲ ਭਾਈਚਾਰੇ ਦੇ ਸਹਿਯੋਗ ਨਾਲ ਇਹ ਸੰਭਵ ਹੋਇਆ ਹੈ ਤੇ ਸਾਡੀ ਨਵੀਂ ਟੀਮ ਵਕੀਲ ਭਾਈਚਾਰੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜਕੇ ਚੱਲੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ।
ਇਸ ਮੌਕੇ ਐਡਵੋਕੇਟ ਡੇਵਿਡ ਜੌਹਨ, ਐਡਵੋਕੇਟ ਪਵਨ ਕਾਲੀਆ, ਐਡਵੋਕੇਟ ਅਨੁਜ ਆਨੰਦ, ਐਡਵੋਕੇਟ ਡੀਐੱਸ ਭੰਡਾਲ, ਐਡਵੋਕੇਟ ਐੱਨਐੱਸ ਨੂਰ, ਐਡਵੋਕੇਟ ਸੁਸ਼ੀਲ ਕਪੂਰ,ਐਡਵੋਕੇਟ ਮਾਧਵ ਧੀਰ, ਐਡਵੋਕੇਟ ਸੁਰੇਸ਼ ਚੋਪੜਾ, ਐਡਵੋਕੇਟ ਗੁਲਸ਼ਨ ਸ਼ਰਮਾ, ਐਡਵੋਕੇਟ ਅਮਿਸ਼ ਕੁਮਾਰ, ਐਡਵੋਕੇਟ ਜਸਪ੍ਰਰੀਤ ਿਢੱਲੋਂ, ਐਡਵੋਕੇਟ ਗੁਰਮੀਤ ਸਿੰਘ ਬੌਬੀ, ਐਡਵੋਕੇਟ ਰਾਜੇਸ਼ ਕੁਮਾਰ, ਐਡਵੋਕੇਟ ਪਰਮਜੀਤ ਝੰਡ, ਐਡਵੋਕੇਟ ਕਰਨਪਾਲ ਸਿੰਘ ਚੱਡਾ, ਐਡਵੋਕੇਟ ਰਮਨ ਕੰਬੋਜ, ਐਡਵੋਕੇਟ ਰਾਘਵ ਧੀਰ, ਐਡਵੋਕੇਟ ਬਲਜੀਤ ਸਿੰਘ, ਐਡਵੋਕੇਟ ਸੁਸ਼ੀਲ ਰਾਵਲ, ਐਡਵੋਕੇਟ ਮੁਕੇਸ਼ ਗੁਪਤਾ ਆਦਿ ਵਕੀਲ ਸਾਹਿਬਾਨ ਨੇ ਨਵੇਂ ਪ੍ਰਧਾਨ ਸੁਰੇਸ਼ ਕਾਲੀਆ, ਉਪ ਪ੍ਰਧਾਨ ਨਿਤਿਨ ਸ਼ਰਮਾ ਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਨੂੰ ਵਧਾਈ ਦਿੱਤੀ।