ਸੁਖਜਿੰਦਰ ਸਿੰਘ ਮੁਲਤਾਨੀ, ਬੇਗੋਵਾਲ : ਪਿੰਡ ਭਦਾਸ ਵਿਖੇ ਸਮੂਹ ਐੱਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧੀ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਕੀਰਤਨ ਦਰਬਾਰ ਕਰਵਾਇਆ। ਇਸ ਮੌਕੇ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਨੂੰ ਸਜਦਾ ਕਰਦਿਆਂ ਵੱਡੀ ਤਦਾਦ 'ਚ ਸੰਗਤ ਨੇ ਹਾਜ਼ਰੀ ਭਰੀ।
ਇਸ ਮੌਕੇ ਕੀਰਤਨ ਦਰਬਾਰ ਮੌਕੇ ਰਾਗੀ ਜਥੇ ਤੇ ਸੰਤ ਮਹਾਪੁਰਖ ਸੰਤ ਬਾਬਾ ਰੌਸ਼ਨ ਸਿੰਘ ਜੀ ਮਕਸੂਦਪੁਰ ਵਾਲੇ, ਸੰਤ ਬਾਬਾ ਪੇ੍ਮ ਸਿੰਘ ਜੀ ਸੰਗੀਤ ਅਕੈਡਮੀ ਭਦਾਸ ਨੇ ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ। ਜਿਸ ਦੇ ਮਗਰੋਂ ਬੀਬਾ ਮਹਿਕਪ੍ਰਰੀਤ ਕੌਰ ਸਮਾਰਾ, ਭਾਈ ਲਖਵਿੰਦਰ ਸਿੰਘ ਜੀ ਸਮਾਣਾ, ਭਾਈ ਤਜਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਨਿਰਮਲ ਸਿੰਘ ਨੂਰ ਢਾਡੀ ਜੱਥਾ ਨੇ ਹਾਜਰੀ ਭਰਦੇ ਹੋਏ ਸਿੱਖ ਕੌਮ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਗੁਰਬਾਣੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਾਰੇ ਪਰਿਵਾਰ ਨੂੰ ਸਾਡੀ ਸਿੱਖ ਕੌਮ ਦੀ ਖਾਤਰ ਸਰਬੰਸਵਾਰ ਦਿੱਤਾ ਤੇ ਅੰਮਿ੍ਤ ਸੰਚਾਰ ਕਰਵਾ ਕੇ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ। ਇਸ ਮੌਕੇ ਸੰਤ ਬਾਬਾ ਪੇ੍ਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨੀ ਬਾਰੇ ਵੀ ਚਾਨਣਾ ਪਾਇਆ ਕਿ ਸੰਤ ਬਾਬਾ ਪੇ੍ਮ ਸਿੰਘ ਮੁਰਾਲੇ ਵਾਲਿਆਂ ਨੇ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਪੇ੍ਮ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹੋਏ ਗੁਰਬਾਣੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ 'ਤੇ ਭਰੋਸਾ ਕਰਨਾ ਚਾਹੀਦਾ ਹੈ । ਇਸ ਮੌਕੇ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ ਤੋਂ ਇਲਾਵਾ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਤੇ ਪਿੰਡ ਵਾਸੀਆਂ ਵੱਲੋਂ ਸਮਾਗਮ ਦੀ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਸਰਪੰਚ ਕੁਲਵਿੰਦਰ ਕੌਰ ਬਾਲਿਆਨੀਆ, ਸਮਾਜ ਸੇਵਕ ਆਗੂ ਨਿਸ਼ਾਨ ਸਿੰਘ ਬਾਲਿਆਨੀਆ, ਮਾਸਟਰ ਸਵਰਨ ਸਿੰਘ, ਨੰਬਰਦਾਰ ਬਲਬੀਰ ਸਿੰਘ ਕਨੇਡਾ, ਨੰਬਰਦਾਰ ਮਲਕੀਤ ਸਿੰਘ, ਮੈਂਬਰ ਕੁਲਵੰਤ ਸਿੰਘ, ਜਸਵੰਤ ਸਿੰਘ ਫਰਾਂਸ ਸਾਬਕਾ ਸੰਮਤੀ ਮੈਂਬਰ, ਤਰਲੋਕ ਸਿੰਘ ਮੈਂਬਰ, ਪਿ੍ਰੰਸੀਪਲ ਸੇਵਾ ਸਿੰਘ, ਗੁਰਬਚਨ ਸਿੰਘ, ਰਘਬੀਰ ਸਿੰਘ, ਗ਼ਰੀਬ ਸਿੰਘ, ਦਲਜੀਤ ਸਿੰਘ, ਗਿਆਨੀ ਅਵਤਾਰ ਸਿੰਘ, ਬਲਵੰਤ ਸਿੰਘ ਇਟਲੀ, ਕਰਨੈਲ ਸਿੰਘ, ਉਂਕਾਰ ਸਿੰਘ ਬੱਬੀ, ਪਿ੍ਰੰਸੀਪਲ ਰੂੜ ਸਿੰਘ, ਸੂਬੇਦਾਰ ਚਰਨ ਸਿੰਘ, ਆਸ ਹਾਜ਼ਰ ਸ਼ਨ।