ਅਕਸ਼ੇਦੀਪ ਸ਼ਰਮਾ, ਆਦਮਪੁਰ : ਦਿ ਇੰਪੀਰੀਅਲ ਸਕੂਲ, ਆਦਮਪੁਰ ਵੱਲੋਂ ਐੱਚਓਡੀ ਲਵਲੀਨ ਬੱਗਾ, ਪਿੰ੍ਸੀਪਲ ਸਵਿੰਦਰ ਕੌਰ ਮੱਲ੍ਹੀ ਤੇ ਪੂਜਾ ਠਾਕੁਰ ਵੱਲੋਂ ਸਵੇਰੇ 9 ਵਜੇ ਤੋਂ 3 ਵਜੇ ਤਕ 'ਪ੍ਰਭਾਵਸ਼ਾਲੀ ਸਿੱਖਿਆ ਦੇ ਢੰਗ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ 'ਚ ਚੇਅਰਮੈਨ ਜਗਦੀਸ਼ ਲਾਲ, ਡਾਇਰੈਕਟਰ ਜਗਮੋਹਨ ਅਰੋੜਾ, ਪਿੰ੍ਸੀਪਲ ਪੂਜਾ ਠਾਕੁਰ ਤੇ ਪਿੰ੍ਸੀਪਲ ਸਵਿੰਦਰ ਕੌਰ ਮੱਲ੍ਹੀ ਤੋਂ ਇਲਾਵਾ ਅਕਾਦਮਿਕ ਸਲਾਹਕਾਰ ਸੁਸ਼ਮਾ ਵਰਮਾ ਤੇ ਹੈੱਡ ਮਿਸਟ੍ਰੈੱਸ ਪਰਵਿੰਦਰ ਕੌਰ ਦੀ ਦੇਖ ਰੇਖ ਹੇਠ ਪੂਰੀ ਯੂਰੋ ਕਿੱਡਜ਼ ਟੀਮ, ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਦੀ ਟੀਮ ਤੇ ਦਿ ਇੰਪੀਰੀਅਲ ਸਕੂਲ, ਗਰੀਨ ਕੈਂਪਸ ਦੀ ਟੀਮ ਨੇ ਹਿੱਸਾ ਲਿਆ। ਵਿਲੱਖਣ ਸ਼ਖਸੀਅਤ ਦੀ ਮਾਲਕ ਪਿੰ੍ਸੀਪਲ ਸਵਿੰਦਰ ਕੌਰ ਮੱਲੀ ਨੇ ਪ੍ਰਭਾਵਸ਼ਾਲੀ ਕਲਾਸ ਰੂਮ ਪ੍ਰਬੰਧਨ ਤੇ ਅਨੁਸ਼ਾਸਨ ਵਿਸ਼ੇ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਏਪੀਜੇ ਸਕੂਲ ਦੇ ਐੱਚਓਡੀ ਲਵਲੀਨ ਬੱਗਾ ਨੇ 'ਪ੍ਰਭਾਵਸ਼ਾਲੀ ਅਧਿਆਪਕਾ ਬਣਨ ਦੇ ਤਰੀਕੇ' ਵਿਸ਼ੇ ਬਾਰੇ ਜਾਣਕਾਰੀ ਦਿੱਤੀ ਹੈ। ਅੰਤ 'ਚ ਪਿੰ੍ਸੀਪਲ ਪੂਜਾ ਠਾਕੁਰ ਨੇ 'ਕਲਾਸ ਦਾ ਕੰਮ ਤੇ ਘਰ ਦੇ ਕੰਮ' ਵਿਸ਼ੇ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ' ਪਿੰ੍ਸੀਪਲ ਪੂਜਾ ਠਾਕੁਰ, ਪਿੰ੍ਸੀਪਲ ਸਵਿੰਦਰ ਕੌਰ ਮੱਲ੍ਹੀ, ਸੀਸੀਏ ਸੁਸ਼ਮਾ ਵਰਮਾ ਤੇ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ।