ਰਾਜ ਕੁਮਾਰ ਨੰਗਲ, ਫਿਲੌਰ : ਟਰੱਕ ਯੂਨੀਅਨ ਫਿਲੌਰ ਦੀ ਮੀਟਿੰਗ ਫਿਲੌਰ ਵਿਖੇ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਸਿੱਧੂ ਤੇ ਹਰਕਮਲ ਸਿੰਘ ਬੇਗਮਪੁਰ ਦੀ ਅਗਵਾਈ 'ਚ ਹੋਈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਾਉਣ ਵੇਲੇ ਯੂਨੀਅਨ ਵਾਲਿਆਂ ਨਾਲ ਮੀਟਿੰਗਾਂ ਕਰ ਕਹਿ ਰਹੇ ਸਨ ਕਿ ਟਰੱਕ ਯੂਨੀਅਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜੋ ਹੁਣ ਯੂਨੀਅਨ 'ਤੇ ਕਰਵਾਈ ਕਰਨ ਦੇ ਆਦੇਸ਼ ਦੇ ਰਹੇ ਹਨ। ਇਸ ਫੈਸਲੇ ਖ਼ਿਲਾਫ਼ ਯੂਨੀਅਨਾਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਿਘਰਾਓ ਕਰਨਗੀਆਂ। ਜੇ ਫਿਰ ਵੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪਰਿਵਾਰਕ ਮੈਂਬਰਾਂ ਸਮੇਤ ਸੜਕਾਂ 'ਤੇ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਣਜੀਤ ਸਿੰਘ ਸਿੱਧੂ ਪ੍ਰਧਾਨ, ਸਤਿੰਦਰ ਸਿੰਘ ਧੰਜੂ, ਹਰਕਮਲ ਸਿੰਘ ਬੇਗਮਪੁਰ, ਰਾਜੇਸ਼ ਕੁਮਾਰ ਪੰਡਤ, ਭੁਪਿੰਦਰ ਸਿੰਘ, ਬਿੱਲਾ ਮੁਣਸ਼ੀ, ਬਿੱਲਾ ਸੇਠੀ, ਗੁਰਪ੍ਰਰੀਤ ਸਿੰਘ ਗੋਪੀ, ਪਰਮਿੰਦਰ ਸਿੰਘ, ਕਿ੍ਪਾਲ ਸਿੰਘ ਭਾਊ, ਨਿਰਭਰ ਸਿੰਘ ਆਦਿ ਹਾਜ਼ਰ ਸਨ।