ਪਿੰ੍ਸ ਅਰੋੜਾ/ ਗੁਰਦੀਪ ਸਿੰਘ ਲਾਲੀ, ਨੂਰਮਹਿਲ : ਸੀਪੀਆਈਐੱਮ ਲੰਮਾ ਸਮਾਂ ਰਹੇ ਸੂਬਾ ਸਕੱਤਰੇਤ ਮੈਂਬਰ ਤੇ ਹਿੰਦ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਰਹੇ ਕਾਮਰੇਡ ਸਰਵਣ ਸਿੰਘ ਚੀਮਾ ਤੇ ਉਨ੍ਹਾਂ ਦੇ ਸਾਥੀਆਂ ਦੀ 30ਵੀਂ ਬਰਸੀ ਪਿੰਡ ਚੀਮਾ ਕਲਾਂ ਵਿਖੇ ਮਨਾਈ ਗਈ। ਉਨਾਂ੍ਹ ਦੀ ਯਾਦਗਾਰ ਤੇ ਲਾਲ ਝੰਡਾ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਝੁਲਾਇਆ ਗਿਆ। ਸਾਰੇ ਸਾਥੀਆਂ ਵੱਲੋਂ ਯਾਦਗਾਰੀ ਫੁੱਲ ਭੇਟ ਕੀਤੇ ਗਏ। ਇਸ ਸਮੇਂ ਭਾਰੀ ਇਕੱਠ 'ਚ ਬੋਲਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਫੌਰੀ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਪਾਰੀਆਂ ਤੇ ਸ਼ੈਲਰ ਮਾਲਕਾਂ ਨੂੰ ਖੁੱਲ੍ਹੀ ਛੁੱਟੀ ਦੇ ਕੇ ਕਿਸਾਨਾਂ ਨੂੰ ਲੁੱਟਣ ਦੇ ਮੌਕੇ ਸਰਕਾਰ ਉਨਾਂ੍ਹ ਨੂੰ ਦੇ ਰਹੀ ਹੈ। ਕਾਮਰੇਡ ਸੇਖੋਂ ਨੇ ਵੱਖਵਾਦ ਖ਼ਿਲਾਫ਼ ਸੀ ਪੀ ਆਈ ਐਮ ਨੇ ਲਹੂਵੀਟਵੀ ਲੜਾਈ ਲੜੀ ਪੰਜਾਬ ਕਾਮਰੇਡ ਸਰਵਣ ਸਿੰਘ ਚੀਮਾ, ਉਨ੍ਹਾ ਦੇ ਸਾਥੀ ਰਾਮ ਲੁਭਾਇਆ, ਮਹਿੰਦਰ ਸਿੰਘ, ਸੰਤੋਖ ਸਿੰਘ, ਰਘਵੀਰ ਸਿੰਘ ਸਮੇਤ 300 ਸਾਥੀਆਂ ਨੂੰ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਦਿੱਤੀ ਅਤੇ ਅੱਜ ਵੀ ਆਰ ਐਸ ਐਸ ਦੇਸ਼ ਨੂੰ ਹਿੰਦੂ ਰਾਸ਼ਟਰ ਵੱਲ ਤੋਰ ਰਹੀ ਹੈ ਜੋ ਦੇਸ਼ ਦਾ ਵੱਡਾ ਨੁਕਸਾਨ ਹੈ। ਇਸ ਲਈ ਆਓ ਇਨ੍ਹਾ ਨੀਤੀਆਂ ਖ਼ਿਲਾਫ਼ ਲੜੀਏ। ੂਇਸ ਸਮੇਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ, ਮੇਲਾ ਸਿੰਘ ਰੁੜਕਾ, ਸੁਖਪ੍ਰਰੀਤ ਜੌਹਲ, ਮਨਜੀਤ ਸਿੰਘ ਯੂਕੇ, ਦਲਬੀਰ ਸਿੰਘ ਚੀਮਾ ਯੂਕੇ, ਮਾ. ਮੂਲ ਚੰਦ ਸਰਹਾਲੀ, ਪਿਆਰਾ ਸਿੰਘ ਲਸਾੜਾ ਨੇ ਇੱਕਠ ਨੂੰ ਸੰਬੋਧਨ ਕੀਤਾ। ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ (ਤਹਿਸੀਲ ਸਕੱਤਰ) ਨੇ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਸੂਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਦੇ ਸਾਥੀ ਗੁਰਚੇਤਨ ਸਿੰਘ ਬਾਸੀ ਨੇ ਆਏ ਹੋਏ ਲੇਕਾਂ ਦਾ ਧੰਨਵਾਦ ਕੀਤਾ। ਮਾਨਵਤਾ ਕਲਾ ਮੰਚ ਨਗਰ ਵਲੋਂ ਇਨਕਲਾਬੀ ਨਾਟਕ ਪੇਸ਼ ਕੀਤੇ। ਇਸ ਸਮੇਂ ਸਾਥੀ ਮੱਖਣ ਸਿੰਘ, ਬੂਟਾ ਰਾਮ ਗਿੱਲ, ਮੱਖਣ ਸਿੰਘ ਪੰਚ ਆਦਿ ਨੇ ਸ਼ਮੂਲੀਅਤ ਕੀਤੀ।