ਅਮਰਜੀਤ ਸਿੰਘ ਵੇਹਗਲ, ਜਲੰਧਰ
ਬੀਤੇ ਦਿਨੀਂ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਸਹੋਦਿਆ ਅੰਤਰ ਸਕੂਲ ਸਲੋਗਨ ਲੇਖਨ ਮੁਕਾਬਲਾ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਨਿਰਵਿਘਨ ਰਚਨਾਤਮਕਤਾ ਮੁਕਾਬਲੇ 'ਚ ਜ਼ਿਲ੍ਹੇ ਦੇ 36 ਵਿਦਿਆਰਥੀਆਂ ਨੇ ਹਿੱਸਾ ਲਿਆ। ਟੀਮਾਂ ਨੂੰ ਦੋ ਸ਼ੇ੍ਣੀਆਂ 'ਚ ਵੰਡਿਆ ਗਿਆ ਸੀ।ਪਹਿਲੀ ਟੀਮ ਕਲਾਸਾਂ ਲਈ, 9-10ਵੀਂ ਤੇ ਦੂਜੀ 11-12ਵੀਂ ਲਈ ਕ੍ਰਮਵਾਰ 'ਖੁਸ਼ੀ' ਤੇ 'ਕੋਈ ਜੰਗ ਨਹੀਂ' ਦੇ ਵਿਸ਼ਿਆਂ ਨਾਲ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਨਾਅਰਿਆਂ 'ਚ ਸਮੇਟਿਆ। ਇਸ ਮੌਕੇ ਜੱਜਾਂ 'ਚ ਐੱਚਐੱਮਵੀ ਕਾਲਜ, ਜਲੰਧਰ ਤੋਂ ਡਾ. ਰਮਨੀਤਾ ਸੈਣੀ, ਡੀਨ ਇਨੋਵੇਸ਼ਨ ਤੇ ਐਸੋਸੀਏਟ ਪੋ੍ਫੈਸਰ, ਅੰਗਰੇਜ਼ੀ ਅਤੇ ਅਨਿਲ ਗੁਪਤਾ, ਐਸੋਸੀਏਟ ਪੋ੍ਫੈਸਰ ਅਤੇ ਅਪਲਾਈਡ ਆਰਟਸ ਵਿਭਾਗ ਦੇ ਮੁਖੀ, ਏਪੀਜੇ ਕਾਲਜ ਆਫ ਫਾਈਨ ਆਰਟਸ ਸਨ। ਸਮਾਗਮ ਦੀ ਪ੍ਰਧਾਨਗੀ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਪਿੰ੍ਸੀਪਲ ਡਾ. ਸੋਨੀਆ ਮਾਗੋ ਅਤੇ ਡਾਇਰੈਕਟਰ ਅੰਜੂ ਮਹਿਤਾ ਨੇ ਕੀਤੀ। ਉਨਾਂ੍ਹ ਵਿਦਿਆਰਥੀਆਂ ਦੀ ਸੋਚ ਤੇ ਸਿਰਜਣਾਤਮਕ ਹੁਨਰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸੁਭਾਵਿਕ ਪ੍ਰਦਰਸ਼ਨ 'ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਓਵਰਆਲ ਚੈਂਪੀਅਨਸ਼ਿਪ ਟਰਾਫੀ ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਨੇ ਜਿੱਤੀ ਅਤੇ ਮੇਜ਼ਬਾਨ ਸਕੂਲ ਹੋਣ ਦੇ ਨਾਤੇ ਮੇਅਰ ਵਰਲਡ ਸਕੂਲ ਜਲੰਧਰ ਨੂੰ ਸੌਂਪੀ ਗਈ। ਇਸ ਸਮਾਗਮ 'ਚ ਇਨਾਮ ਜੇਤੂ ਵਿਦਿਆਰਥੀ ਕਮਲਾ ਨਹਿਰੂ ਪਬਲਿਕ ਸਕੂਲ ਵਿਚੋਂ ਹਰਲੀਨ ਕੌਰ ਨੇ ਪਹਿਲਾ, ਦੂਜੇ ਨੰਬਰ 'ਤੇ ਸੁਆਮੀ ਸੰਤ ਦਾਸ ਪਬਲਿਕ ਜਲੰਧਰ ਦੀ ਮਹਿਕਪ੍ਰਰੀਤ ਕੌਰ ਰਹੀ, ਤੀਜੇ ਨੰਬਰ 'ਤੇ ਮੇਅਰ ਵਰਲਡ ਸਕੂਲ ਜਲੰਧਰ ਦੀ ਸ਼ੈਰਲ ਰਹੀ। ਸ਼ਿਵ ਜਯੋਤੀ ਪਬਲਿਕ ਸਕੂਲ ਤੋਂ ਮਨਸਾ ਜਹਾਂ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਦੂਜੀ ਸ਼ੇ੍ਣੀ 'ਚੋਂ ਸੁਆਮੀ ਸੰਤ ਦਾਸ ਪਬਲਿਕ ਸਕੂਲ ਤੋਂ ਰਿਨੀਕਾ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਨੰਬਰ 'ਤੇ ਮੇਅਰ ਵਰਲਡ ਸਕੂਲ ਤੋਂ ਰਿਧੀ ਜੈਨ ਰਹੀ। ਤੀਜਾ ਇਨਾਮ ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੀ ਮਾਲਵਿਕਾ ਨੇ ਹਾਸਲ ਕੀਤਾ। ਡੀਆਰਵੀ ਡੀਏਵੀ ਸ਼ਤਾਬਦੀ ਪਬਲਿਕ ਸਕੂਲ ਵੱਲੋਂ ਪ੍ਰਭਨੂਰ ਬੱਤਰਾ ਨੂੰ ਕਨਸੋਲੇਸ਼ਨ ਇਨਾਮ ਦਿੱਤਾ ਗਿਆ।