ਮਨਜੀਤ ਮੱਕੜ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ ਨੇ ਪਿ੍ਰੰਸੀਪਲ ਪ੍ਰਭਜੋਤ ਗਿੱਲ ਦੀ ਅਗਵਾਈ ਹੇਠ ਮੌਜੂਦਾ ਜਮਾਤ 10ਵੀਂ ਲਈ 'ਮਾਪਿਆਂ ਅਤੇ ਵਿਦਿਆਰਥੀਆਂ ਦਾ ਸ਼ੁਰੂਆਤੀ ਸੈਸ਼ਨ' ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ। ਸੈਸ਼ਨ ਯੋਗਿਤਾ ਖੁੱਲਰ ਵਾਈਸ ਪਿੰ੍ਸੀਪਲ ਅਕੈਡਮਿਕ ਨੇ ਮੁੱਖ ਅਧਿਆਪਕ ਰੁਬਿੰਦਰਜੀਤ ਸਿੰਘ ਗਿੱਲ ਅਤੇ ਗਗਨ ਭੱਟੀ ਨਾਲ ਮਿਲ ਕੇ ਕਰਵਾਇਆ। ਇਸ ਵਿਚ ਆਉਣ ਵਾਲੀ ਜਮਾਤ ਗਿਆਰ੍ਹਵੀਂ ਦੇ ਦਾਖਲਿਆਂ, ਉਪਲਬਧ ਸਟ੍ਰੀਮਾਂ, ਐੱਨਈਪੀ 2020 ਦਾ ਜਮਾਤ ਦੱਸਵੀਂ ਦੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਸ਼ੁਰੂਆਤੀ ਪੋ੍ਗਰਾਮ ਕਰਵਾਇਆ ਗਿਆ। ਸ਼ੁਰੂਆਤੀ ਸਾਲਾਂ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ। ਉਨ੍ਹਾਂ ਇਸ ਵਿਚ ਸੈਸ਼ਨ 2022-23 ਲਈ ਪ੍ਰਰੀਖਿਆ ਦੀ ਸਾਲਾਨਾ ਪ੍ਰਣਾਲੀ ਅਤੇ ਪ੍ਰਰੀਖਿਆਵਾਂ ਦੀ ਤਿਆਰੀ ਸਬੰਧੀ ਹੋਰ ਜਾਣਕਾਰੀ ਦਿੱਤੀ।
ਸਿੱਖਿਆ ਤੇ ਮਨੋਰੰਜਨ ਲਈ ਮੋਬਾਈਲ ਦੀ ਢੁੱਕਵੀਂ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਖੁੱਲਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੰਗੀ ਸਿਹਤ, ਅਨੁਸ਼ਾਸ਼ਨ ਅਤੇ ਅੱਗੇ ਦੀ ਵਧੀਆ ਜ਼ਿੰਦਗੀ ਲਈ ਕਿਵੇਂ ਪੇ੍ਰਿਤ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਅਰਜ਼ੀ ਦਾਖਲਾ ਫਾਰਮ ਦਿੱਤੇ ਗਏ ਤੇ ਮਾਪਿਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ।