ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮਹਾਰਾਜ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀਪੀਐਡ. (ਦੂਜੇ ਸਮੈਸਟਰ) ਵਿਚ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੁਜੀਸ਼ਨਾਂ ਪ੍ਰਰਾਪਤ ਕਰ ਨਾਮ ਚਮਕਾਇਆ। ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੌਪੜਾ, ਕਾਲਜ ਪਿੰ੍ਸੀਪਲ ਡਾ. ਅਲਕਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰਤਾਪ ਸਿੰਘ ਨੇ 90 ਫ਼ੀਸਦੀ ਅੰਕਾਂ ਨਾਲ ਯੁਨੀਵਰਸਿਟੀ ਵਿਚ ਪਹਿਲਾ ਸਥਾਨ, ਸੁਧਾ, ਬਿਭਾਂਸ਼ੂ ਕੁਮਾਰ ਨੇ 89 ਫ਼ੀਸਦੀ ਅੰਕਾਂ ਦੇ ਨਾਲ ਦੂਜਾ, ਕੁਮਾਰ ਸਮਨਵਾਲ ਨੇ 88 ਫ਼ੀਸਦੀ ਅੰਕਾਂ ਦੇ ਨਾਲ ਤੀਜਾ, ਰਾਜੇਂਦਰ ਕੁਮਾਰ, ਅਰਵਿੰਦ ਸ਼ਰਮਾ ਨੇ 87 ਫ਼ੀਸਦੀ ਅੰਕਾਂ ਦੇ ਨਾਲ ਚੌਥਾ, ਅੰਜਿਕਾ, ਕਮਲ ਕਾਂਤ, ਪੰਕਜ ਸੋਲੰਕੀ, ਅਨਿਲ ਭਾਦੂ ਨੇ 86 ਫ਼ੀਸਦੀ ਅੰਕਾਂ ਦੇ ਨਾਲ ਪੰਜਵਾਂ, ਧਰਮੇਂਦਰਾ ਸਿੰਘ, ਅਤਿੰਦਰਪਾਲ ਸਿੰਘ, ਵਿਜੈ, ਪਿ੍ਰਅੰਕਾ, ਮਾਨੋਜ ਬੇਨੀਵਾਲ, ਅੰਜਲੀ ਸਾਗਰ ਨੇ 85 ਫ਼ੀਸਦੀ ਅੰਕਾਂ ਦੇ ਨਾਲ ਸੱਤਵਾਂ ਸਥਾਨ ਪ੍ਰਰਾਪਤ ਕੀਤਾ ਹੈ। ਡਾ . ਗੁਪਤਾ ਨੇ ਦੱਸਿਆ ਕਿ 90 ਫ਼ੀਸਦੀ ਵਿਦਿਆਰਥੀਆਂ ਨੇ 75 ਫ਼ੀਸਦੀ ਅੰਕਾਂ ਨਾਲ ਡਿਸਟਿੰਕਸ਼ਨ ਲੈ ਕੇ ਪਾਸ ਹੋਏ ਹਨ। ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੌਪੜਾ ਨੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਇਸੇ ਤਰ੍ਹਾਂ ਮਿਹਨਤ ਕਰ ਨਾਮ ਚਮਕਾਉਣ ਨੂੰ ਕਿਹਾ।