ਅਮਰਜੀਤ ਸਿੰਘ ਵੇਹਗਲ, ਜਲੰਧਰ
ਚੰਡੀਗੜ੍ਹ ਦੀਆਂ ਬਰੂਹਾਂ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ 'ਚ ਜਲੰਧਰ ਤੋਂ ਸਿੱਖ ਤਾਲਮੇਲ ਕਮੇਟੀ ਦਾ ਜੱਥਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਜਥੇ ਨਾਲ ਸ਼ਾਮਲ ਹੋਏ। ਸਵੇਰੇ ਬਿਧੀਪੁਰ ਫਾਟਕ ਤੋਂ ਸਮੁੱਚੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ 25 ਤੋਂ ਵੱਧ ਗਡੀਆਂ ਨਾਲ ਪਹੁੰਚੇ, ਜਿਥੇ ਭਾਈ ਅੰਮਿ੍ਤਪਾਲ ਸਿੰਘ ਆਪਣੇ ਸਾਥੀਆਂ ਨਾਲ ਪਹੁੰਚੇ ਤੇ ਕਮੇਟੀ ਵੱਲੋਂ ਭਾਈ ਅੰਮਿ੍ਤਪਾਲ ਸਿੰਘ ਦਾ ਸਵਾਗਤ ਕੀਤਾ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਉਥੋ ਸਾਂਝੇ ਤੌਰ 'ਤੇ ਚੰਡੀਗੜ੍ਹ ਮੋਰਚੇ ਵੱਲ ਚਾਲੇ ਪਾਏ ਗਏ। ਭਾਈ ਅੰਮਿ੍ਤਪਾਲ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ, ਹਰਪ੍ਰਰੀਤ ਸਿੰਘ ਰੋਬਿਨ, ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਜਥੇਬੰਦੀ ਉਪਰਾਲਾ ਕਰੇਗੀ, ਉਸ ਦਾ ਉਹ ਵੱਧ-ਚੜ੍ਹ ਕੇ ਸਾਥ ਦੇਣਗੇ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਕੌਮੀ ਮੋਰਚੇ 'ਚ ਤਨ, ਮਨ ਤੇ ਧਨ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤਜਿੰਦਰ ਸਿੰਘ ਹਾਈਜੈਕਰ, ਪਲਵਿੰਦਰ ਸਿੰਘ ਬਾਬਾ, ਗੁਰਜੀਤ ਸਿੰਘ ਸਤਨਾਮੀਆਂ, ਸੰਨੀ ਸਿੰਘ ਉਬਰਾਏ, ਪਰਮਿੰਦਰ ਸਿੰਘ ਟਕਰ, ਪ੍ਰਭਜੋਤ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਖਾ,ਸੰਤੋਖ ਸਿੰਘ,ਅਮਨਜੋਤ ਸਿੰਘ ਢੱਲ, ਤਜਿੰਦਰ ਸਿੰਘ ਸੰਤ ਨਗਰ, ਬੀਬੀ ਗੁਰਬਲ ਕੌਰ ਅਕਾਲੀ, ਜਗਰੂਪ ਸਿੰਘ, ਵਿਕਰਾੰਤ ਸਿੰਘ, ਗੁਰਦੀਪ ਸਿੰਘ ਮਹਾਜਨ, ਰਘੁਬੀਰ ਸਿੰਘ, ਕਮਲਜੀਤ ਸਿੰਘ ਜੋਨੀ, ਮਨਜੀਤ ਸਿੰਘ, ਦਲੀਪ ਸਿੰਘ, ਗੁਰਪਾਲ ਸਿੰਘ, ਸ਼ੇਰਾ, ਜਗਜੀਤ ਸਿੰਘ ਜੱਗੀ ਆਦਿ ਸ਼ਾਮਲ ਸਨ।