ਮਹਿੰਦਰ ਰਾਮ ਫੁਗਲਾਣਾ, ਜਲੰਧਰ : ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸਸੀ ਬੀਸੀ ਇੰਪਲਾਈਜ਼ ਵੈਲਫ਼ੇਅਰ ਫੈਡਰੇਸ਼ਨ ਪੰਜਾਬ ਨੇ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬ ਸਰਕਾਰ ਤੋਂ ਸਰਕਾਰੀ ਸਕੂਲ ਖੋਲ੍ਹਣ ਦੀ ਤੁਰੰਤ ਮੰਗ ਕੀਤੀ। ਜਥੇਬੰਦੀ ਦੇ ਦਫ਼ਤਰ 'ਚ ਹੰਗਾਮੀ ਮੀਟਿੰਗ ਦੌਰਾਨ ਚੇਅਰਮੈਨ ਜਸਬੀਰ ਸਿੰਘ ਪਾਲ, ਸਤਵੰਤ ਸਿੰਘ ਤੂਰਾਂ, ਸਲਵਿੰਦਰ ਸਿੰਘ ਜੱਸੀ, ਪਰਮਜੀਤ ਜੌੜਾ,ਹਰਪਾਲ ਸਿੰਘ ਮਲਕਾਣਾ ਤੇ ਹੋਰ ਆਗੂਆਂ ਨੇ ਸਰਕਾਰੀ ਸਕੂਲਾਂ 'ਚ ਗ਼ਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਪਹਿਲਾਂ ਹੀ ਸਰਕਾਰੀ ਸਕੂਲਾਂ ਵਿਚ ਪਿੰ੍ਸੀਪਲਾਂ, ਹੈੱਡਮਾਸਟਰਾਂ, ਬੀਪੀਓਜ਼, ਹਰ ਕਾਡਰ ਦੇ ਅਧਿਆਪਕਾਂ ਦੀ ਵੱਡੀ ਘਾਟ ਹੈ। ਪੂਰੇ ਦੋ ਸਾਲ ਹੋ ਗਏ ਹਨ ਵਿਦਿਆਰਥੀਆਂ ਦਾ ਦਿਨ ਪ੍ਰਤੀ ਦਿਨ ਪੜ੍ਹਾਈ ਦਾ ਹਰਜਾ ਹੋ ਰਿਹਾ ਹੈ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਜਲਦ ਤੋਂ ਜਲਦ ਖੋਲ੍ਹੇ। ਸਮੂਹ ਆਗੂਆਂ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਸਿਆਸੀ ਸਰਗਰਮੀਆਂ ਚਲਾ ਰਹੀਆਂ ਹਨ ਕੋਵਿਡ -19 ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਕੀ ਇਨ੍ਹਾਂ ਸਿਆਸੀ ਲੋਕ ਲੋਕਾਂ ਨੂੰ ਕੋਰੋਨਾ ਕੁਝ ਨਹੀਂ ਕਹਿੰਦਾ। ਵਿਆਹਾਂ-ਸ਼ਾਦੀਆਂ, ਸੱਭਿਆਚਾਰਕ ਪੋ੍ਗਰਾਮਾਂ ਵਿਚ ਤੇ ਹੋਰ ਸਮਾਗਮਾਂ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਦੇ ਇਕੱਠ ਹੁੰਦੇ ਹਨ ਉਨ੍ਹਾਂ 'ਤੇ ਕਰੋਨਾ ਦੀ ਮਾਰ ਨਹੀਂ ਪੈਂਦੀ। ਗਰੀਬ ਵਿਦਿਆਰਥੀ ਪਹਿਲਾਂ ਹੀ ਪੜ੍ਹਾਈ ਪੱਖੋਂ ਪੱਛੜੇ ਹੋਏ ਹਨ ਉਨ੍ਹਾਂ ਦੀ ਪੜ੍ਹਾਈ ਦਾ ਹੋਰ ਹਰਜਾ ਹੋਣ ਤੋਂ ਰੋਕਿਆ ਜਾਵੇ। ਸਿਆਸੀ ਪਾਰਟੀਆਂ ਆਪਣੇ ਦਫ਼ਤਰਾਂ 'ਚ ਚੋਣ ਮੁਹਿੰਮਾਂ ਚਲਾਉਣ ਲਈ ਲਗਾਤਾਰ ਬਿਨਾਂ ਨਿਯਮਾਂ ਦੀ ਪਾਲਣਾ ਦੇ ਕੰਮ ਕਰ ਰਹੀਆਂ ਹਨ। ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਤੁਰੰਤ ਸਰਕਾਰੀ ਸਕੂਲ ਖੋਲ੍ਹੇ ਜਾਣ।