ਪੰਜਾਬੀ ਜਾਗਰਣ ਕੇਂਦਰ, ਜਲੰਧਰ : 'ਅਦਾਰਾ ਜਾਗਰਣ' ਵੱਲੋਂ ਚਲਾਈ ਗਈ ਜਾ ਰਹੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦੀ ਲੋਕ ਸ਼ਲਾਘਾ ਕਰ ਰਹੇ ਹਨ। ਬੁੱਧਵਾਰ ਨੂੰ ਮੁਹਿੰਮ ਤਹਿਤ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਡਰਾਈਵਰਾਂ ਨੂੰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਤਹਿਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਦੂਜਿਆਂ ਦੀ ਜਾਨ ਬਚਾਉਣ ਦਾ ਪਾਠ ਪੜ੍ਹਾਇਆ।
---
ਟ੍ਰੈਫਿਕ ਵਿਭਾਗ ਦੇ ਏਐੱਸਆਈ ਲਖਵੀਰ ਸਿੰਘ ਨੇ ਪੀਏਪੀ ਨੇੜੇ ਭੂਰ ਮੰਡੀ ਸੋਨਕਰ ਆਟੋ ਯੂਨੀਅਨ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਸੜਕ ਕੰਢੇ ਵਾਹਨ ਖੜ੍ਹੇ ਨਾ ਕਰਨ ਲਈ ਕਿਹਾ। ਡਰਾਈਵਰ ਹੀ ਵਾਹਨ ਨੂੰ ਸੁਰੱਖਿਅਤ ਚਲਾ ਸਕਦੇ ਹਨ। ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਜ਼ਰੂਰ ਲਾਓ।
---
ਟ੍ਰੈਫਿਕ ਵਿਭਾਗ ਦੇ ਏਐੱਸਆਈ ਰਣਧੀਰ ਸਿੰਘ ਨੇ ਰਾਮਾ ਮੰਡੀ ਚੌਕ 'ਚ ਆਟੋ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ। ਆਟੋ 'ਚ ਸਵਾਰੀਆਂ ਜ਼ਿਆਦਾ ਨਾ ਬਿਠਾਓ। ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਖੁਦ ਬਚ ਸਕਦੇ ਹਨ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਨ। ਸ਼ਹਿਰ ਦੀਆਂ ਸਿਗਨਲ ਲਾਈਟਾਂ ਦਾ ਧਿਆਨ ਜ਼ਰੂਰ ਰੱਖੋ।
---
ਟ੍ਰੈਫਿਕ ਵਿਭਾਗ ਦੇ ਏਐੱਸਆਈ ਰਾਜ ਕੁਮਾਰ ਨੇ ਬੱਸ ਸਟੈਂਡ ਦੇ ਆਟੋ, ਬੱਸ ਤੇ ਟਰੱਕ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਤਹਿਤ ਵਾਹਨ ਚਲਾਉਣ ਲਈ ਕਿਹਾ। ਕਈ ਡਰਾਈਵਰ ਸਿਗਨਲ ਲਾਈਟਾਂ ਦੀ ਪਰਵਾਹ ਨਹੀਂ ਕਰਦੇ। ਰੈੱਡ ਲਾਈਟ ਹੁੰਦਿਆਂ ਵੀ ਵਾਹਨ ਕੱਢ ਲੈਂਦੇ ਹਨ ਜੋ ਕਿ ਸਰਾਸਰ ਗਲਤ ਹੈ। ਇਸ ਨਾਲ ਤੁਹਾਡਾ ਜਾਨੀ ਨੁਕਸਾਨ ਹੋਣ ਦੇ ਨਾਲ-ਨਾਲ ਸਵਾਰੀਆਂ ਦੀ ਜਾਨ ਵੀ ਜੋਖ਼ਮ 'ਚ ਪੈ ਜਾਂਦੀ ਹੈ।
---
ਟ੍ਰੈਫਿਕ ਵਿਭਾਗ ਦੇ ਏਐੱਸਆਈ ਸਤੀਸ਼ ਕੁਮਾਰ ਨੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਮੁਤਾਬਕ ਵਾਹਨ ਚਲਾਉਣ ਲਈ ਕਿਹਾ। ਸਵਾਰੀਆਂ ਚੜ੍ਹਾਉਣ ਸਮੇਂ ਸੜਕ ਐਨ ਵਿਚਾਲੇ ਵਾਹਨ ਨਾ ਖੜ੍ਹਾ ਕਰੋ, ਇਸ ਨਾਲ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਸਵਾਰੀ ਚੜ੍ਹਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰੋ। ਵਾਹਨ ਦੇ ਦਸਤਾਵੇਜ਼ ਪੂਰੇ ਹੋਣੇ ਚਾਹੀਦੇ। ਨੰਬਰ ਪਲੇਟ ਜ਼ਰੂਰ ਲਾ ਕੇ ਰੱਖੋ। ਕਿਸੇ ਤਰ੍ਹਾਂ ਦਾ ਨਸ਼ਾ ਕਰ ਕੇ ਵਾਹਨ ਨਾ ਚਲਾਓ।