ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 'ਪੰਜਾਬੀ ਜਾਗਰਣ ਵੱਲੋਂ ਪਿਛਲੇ ਮਹੀਨੇ ਤੋਂ ਦੇਸ਼ ਭਰ 'ਚ ਚਲਾਈ ਜਾ ਰਹੀ ਸੁਰੱਖਿਅਤ ਆਵਾਜਾਈ ਮੁਹਿੰਮ ਤਹਿਤ ਸੜਕੀ ਅੱਤਵਾਦ ਨੂੰ ਖ਼ਤਮ ਕਰਨ ਲਈ ਸ਼ੁੱਕਰਵਾਰ ਨੂੰ ਹੋਏ ਸਹੁੰ ਚੁੱਕ ਸਮਾਗਮ 'ਚ ਢਾਈ ਲੱਖ ਤੋਂ ਵੱਧ ਲੋਕਾਂ ਨੇ ਸਹੁੰ ਚੁੱਕੀ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ, ਪੁਲਿਸ ਕਮਿਸ਼ਨਰ ਡਾ. ਐੱਸ ਭੂਪਤੀ, ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ, ਐੱਮਪੀ ਚੌਧਰੀ ਸੰਤੋਖ ਸਿੰਘ, ਵਿਧਾਇਕ ਸ਼ੀਤਲ ਅੰਗੁਰਾਲ, ਵਿਧਾਇਕ ਰਮਨ ਅਰੋੜਾ, ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਸਮੇਤ ਜ਼ਿਲ੍ਹਾ ਪ੍ਰਬੰਧਕੀ ਅਧਿਕਾਰੀ, ਪੁਲਿਸ ਪ੍ਰਬੰਧਕੀ ਕੰਪਲੈਕਸ ਤੇ ਪੁਲਿਸ ਲਾਈਨ ਵਿਖੇ ਲੋਕਾਂ ਨੇ ਸਹੁੰ ਚੁੱਕੀ। 'ਪੰਜਾਬੀ ਜਾਗਰਣ' ਨੇ ਜ਼ਿਲ੍ਹੇ ਦੀਆਂ 375 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਭੌਤਿਕ ਸਰਵੇਖਣ ਕੀਤਾ ਸੀ ਤੇ ਉਨ੍ਹਾਂ ਸੜਕਾਂ 'ਚ ਗੈਰ-ਕਾਨੂਨੀ ਤੌਰ 'ਤੇ ਬਣੇ ਐਗਜ਼ਿਟ ਤੇ ਐਂਟਰੀ ਪੁਆਇੰਟਾਂ ਦੀ ਪਛਾਣ ਕੀਤੀ ਸੀ। 15 ਨਵੰਬਰ ਨੂੰ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣ ਰਹੇ ਬਲੈਕ ਸਪਾਟ ਦੀ ਨਿਸ਼ਾਨਦੇਹੀ ਵੀ ਕੀਤੀ ਗਈ। ਇਸ ਦੇ ਨਾਲ ਖਰਾਬ ਇੰਜੀਨੀਅਰਿੰਗ ਤੇ ਡਿਜ਼ਾਈਨਿੰਗ ਕਾਰਨ ਹੋਣ ਵਾਲੇ ਹਾਦਸਿਆਂ 'ਤੇ ਵੀ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਹਾਈਵੇ ਤੋਂ ਲੈ ਕੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤਕ ਜਿੱਥੇ ਕਿਤੇ ਵੀ ਖਾਮੀਆਂ ਨਜ਼ਰ ਆਈਆਂ, ਉਨ੍ਹਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਉਪਰਾਲਾ ਕਿਸੇ ਵੀ ਨਿੱਜੀ ਅਦਾਰੇ ਵੱਲੋਂ ਨਹੀਂ ਕੀਤਾ ਗਿਆ ਸੀ। ਇਸ ਕਾਰਨ ਇਸ ਮੁਹਿੰਮ ਨੂੰ ਹਰ ਪੱਧਰ 'ਤੇ ਸਫ਼ਲ ਬਣਾਉਣ ਲਈ ਸਾਰਿਆਂ ਨੇ ਸਹਿਯੋਗ ਦਿੱਤਾ। ਨਾਲ ਹੀ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਬਲੈਕ ਸਪਾਟ ਨੂੰ ਖ਼ਤਮ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਹਾਈਵੇਅ 'ਤੇ ਨਾਜਾਇਜ਼ ਤੌਰ 'ਤੇ ਬਣੇ ਐਗਜ਼ਿਟ ਤੇ ਐਂਟਰੀ ਪੁਆਇੰਟਾਂ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ ਤੋਂ ਪਾਨੀਪਤ ਤਕ ਸਿਕਸ-ਲੇਨ ਹਾਈਵੇ ਨੂੰ ਰੋਸ਼ਨ ਕਰਨ ਦਾ ਠੇਕਾ ਵੀ ਜਾਰੀ ਕੀਤਾ ਗਿਆ ਹੈ। ਇੰਨਾ ਹੀ ਨਹੀਂ ਹਾਈਵੇ 'ਤੇ ਵਾਹਨਾਂ ਦੀਆਂ ਲੇਨਾਂ ਨਿਰਧਾਰਤ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਕੁਝ ਸਮੇਂ ਬਾਅਦ ਹਾਈਵੇਅ 'ਤੇ ਦੋਪਹੀਆ ਵਾਹਨ, ਚਾਰ ਪਹੀਆ ਵਾਹਨ ਤੇ ਭਾਰੀ ਵਾਹਨ ਕਿਸ ਲੇਨ 'ਤੇ ਚੱਲਣਗੇ, ਇਸ ਦੀ ਨਿਸ਼ਾਨਦੇਹੀ ਦਾ ਕੰਮ ਵੀ ਪੂਰਾ ਕਰ ਲਿਆ ਜਾਵੇਗਾ। 'ਪੰਜਾਬੀ ਜਾਗਰਣ' ਦੀ ਇਸ ਮਹਾਮੁਹਿੰਮ ਤੋਂ ਬਾਅਦ ਸਬੰਧਤ ਵਿਭਾਗਾਂ ਨੂੰ ਵੀ ਅਜਿਹੀ ਸੂਚਨਾ ਮਿਲੀ, ਜੋ ਪਹਿਲਾਂ ਉਨ੍ਹਾਂ ਦੇ ਧਿਆਨ 'ਚ ਨਹੀਂ ਆਈ ਸੀ। ਇਸ ਤੋਂ ਬਾਅਦ ਲੋਕਾਂ ਨੇ ਭਰੋਸਾ ਪ੍ਰਗਟਾਇਆ ਕਿ ਜਲੰਧਰ ਵਿੱਚੋਂ ਸੜਕੀ ਅੱਤਵਾਦ ਨੂੰ ਖ਼ਤਮ ਕਰਨ ਲਈ ਇਹ ਵਿਸ਼ਾਲ ਮੁਹਿੰਮ ਬਹੁਤ ਹੀ ਫਲਦਾਇਕ ਸਾਬਤ ਹੋਈ ਹੈ। ਸ਼ੁੱਕਰਵਾਰ ਨੂੰ ਇਸ ਮੁਹਿੰਮ 'ਚ ਸ਼ਾਮਲ ਹੋਏ ਲੋਕਾਂ ਨੂੰ ਸਹੁੰ ਚੁੱਕਣ ਲਈ ਵੱਖ-ਵੱਖ ਥਾਵਾਂ 'ਤੇ ਪੋ੍ਗਰਾਮ ਕੀਤੇ ਗਏ। ਇਨ੍ਹਾਂ ਵਿੱਚੋਂ 2.65 ਲੱਖ ਤੋਂ ਵੱਧ ਲੋਕਾਂ ਨੇ ਸਹੁੰ ਚੁੱਕ ਕੇ ਇਸ ਮੁਹਿੰਮ ਨੁੰ ਸਫ਼ਲ ਬਣਾਉਣ ਦੀ ਸਾਰਥਿਕਤਾ ਦੱਸੀ।
---
ਇਥੇ-ਇਥੇ ਹੋਏ ਸਹੁੰ ਚੁੱਕ ਸਮਾਗਮ
ਪੁਲਿਸ ਲਾਈਨ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਪੁਲਿਸ ਪ੍ਰਸ਼ਾਸਕੀ ਕੰਪਲੈਕਸ, ਸਿਵਲ ਹਸਪਤਾਲ, ਟਰੋਮਾ ਸੈਂਟਰ, ਨਰਸਿੰਗ ਸਕੂਲ, ਨਗਰ ਨਿਗਮ, ਡੀਈਓ ਦਫਤਰ, ਐੱਨਜੀਓ ਜਲੰਧਰ ਵੈੱਲਫੇਅਰ ਸੁਸਾਇਟੀ, ਐੱਨਜੀਓ ਅਲਫਾ ਮਹਿੰਦਰੂ, ਐੱਨਜੀਓ ਉਡਾਨ, ਐੱਨਜੀਓ ਦਿਸ਼ਾਦੀਪ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਨਰਸਿੰਗ ਸਕੂਲ, ਇੰਡੀਅਨ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਬਿਧੀਪੁਰ, ਗੁਰੂ ਨਾਨਕ ਨਰਸਿੰਗ ਇੰਸਟੀਚਿਊਟ ਵਰਿਆਣਾ, ਲਾਲਾ ਲਾਜਪਤ ਰਾਏ ਨਰਸਿੰਗ ਸਕੂਲ ਗੁਲਾਬ ਦੇਵੀ ਹਸਪਤਾਲ, ਡੀਏਵੀ ਸਿੱਖਿਆ ਸੰਸਥਾਨ, ਸਟੇਟ ਪਬਲਿਕ ਸਕੂਲ ਜਲੰਧਰ ਕੈਂਟ, ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਕੈਂਟ, ਡਿਪਸ ਕਾਲਜ ਆਫ ਐਜੂਕੇਸ਼ਨ, ਡਿਪਸ ਸਕੂਲ ਸੂਰਾਨੁਸੀ, ਆਰੀਆ ਮਾਡਲ ਸਕੂਲ ਗੜ੍ਹਾ, ਆਰੀਆ ਮਾਡਲ ਸਕੂਲ ਕਰਤਾਰਪੁਰ, ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਫਨ ਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ, ਨਹਿਰੂ ਗਾਰਡਨ ਸਕੂਲ, ਸਰਕਾਰੀ ਮਿਡਲ ਸਕੂਲ ਖੋਜਪੁਰ, ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਆਲਮਪੁਰ ਬੱਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਖਲ ਧਾਲੀਵਾਲ, ਇੰਨੋਸੈਂਟ ਹਾਰਟਸ ਸਕੂਲ ਨੂਰਪੁਰ, ਲੁਹਾਰਾਂ, ਸਵਾਮੀ ਸੰਤ ਦਾਸ ਸਕੂਲ ਜੇਪੀ ਨਗਰ, ਸਰਕਾਰੀ ਪ੍ਰਰਾਇਮੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਗੋ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਂਬਰਾ, ਡਿਪਸ ਆਈਐੱਮਟੀ, ਜਲੰਧਰ ਮਾਡਲ ਸਕੂਲ ਟਾਂਡਾ ਰੋਡ, ਜਨਤਾ ਮਾਡਲ ਸਕੂਲ ਕਰਤਾਰਪੁਰ, ਰੇਨਬੋ ਪਬਲਿਕ ਸਕੂਲ ਆਦਮਪੁਰ, ਆਰਕੇਐੱਸ ਗੀਤਾ ਮੰਦਰ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਕਰਤਾਰਪੁਰ, ਸਰਬਹਿੱਤਕਾਰੀ ਵਿੱਦਿਆ ਮੰਦਰ ਲਾਡੋਵਾਲੀ ਰੋਡ, ਸੇਂਟ ਸੋਲਜਰ ਸਕੂਲ ਮਿੱਠੂ ਬਸਤੀ, ਸੇਂਟ ਸੋਲਜਰ ਇੰਟਰ ਕਾਲਜ ਫਰੈਂਡਜ਼ ਕਾਲੋਨੀ, ਇਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਤੇ ਲੁਹਾਰਾਂ, ਸੀ.ਟੀ. ਪਬਲਿਕ ਸਕੂਲ, ਲਾਰੈਂਸ ਇੰਟਰਨੈਸ਼ਨਲ, ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਸ਼ਾਹਕੋਟ, ਟਰੱਕ ਯੂਨੀਅਨ ਸ਼ਾਹਕੋਟ, ਐੱਸਡੀ ਕਾਲਜ ਫਾਰ ਵਿੁਮਨ, ਖਾਲਸਾ ਕਾਲਜ ਫਾਰ ਵਿਮਨ, ਲਾਰੈਂਸ ਇੰਟਰਨੈਸ਼ਨਲ ਸਕੂਲ, ਸੇਠ ਹੁਕਮ ਚੰਦ ਸਕੂਲ ਪੇ੍ਮ ਨਗਰ, ਸੇਠ ਹੁਕਮ ਚੰਦ ਸਕੂਲ ਕਪੂਰਥਲਾ ਰੋਡ ਸੰਗਲ ਸੋਹਲ, ਸੇਂਟ ਸੋਲਜਰ ਸਕੂਲ ਲੰਮਾ ਪਿੰਡ, ਸੇਂਟ ਸੋਲਜਰ ਸਕੂਲ ਲੱਧੇਵਾਲੀ, ਸੇਂਟ ਸੋਲਜਰ ਸਕੂਲ ਨਕੋਦਰ, ਇੰਡੋ-ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਨਕੋਦਰ, ਕੇਪੀਐੱਸ ਬਾਲ ਭਾਰਤੀ ਮੱਲ੍ਹੀਆ ਕਲਾਂ, ਸਰਬਹਿੱਤਕਾਰੀ ਵਿੱਦਿਆ ਨਿਕੇਤਨ ਸਕੂਲ ਸੂਰਿਆ ਇਨਕਲੇਵ, ਜਲੰਧਰ ਮਾਡਲ ਸਕੂਲ, ਸੰਸਕ੍ਰਿਤੀ ਕੇਐੱਮਵੀ ਸਕੂਲ, ਦਯਾਨੰਦ ਮਾਡਲ ਸਕੂਲ ਮਾਡਲ ਟਾਊਨ, ਅਕਾਲ ਅਕੈਡਮੀ ਧਨਾਲ ਕਲਾਂ, ਅਕਾਲ ਅਕੈਡਮੀ ਕਾਕੜ ਕਲਾਂ, ਡੀਏਵੀ ਸੈਂਚਰੀ ਸਕੂਲ ਫਿਲੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਤੇ ਹੋਰ ਵੱਡੀ ਗਿਣਤੀ ਸ਼ਕੂਲ ਸ਼ਾਮਲ ਹਨ।