ਨਾਮ ਪ੍ਰਭਜੋਤ ਕੌਰ
ਜਮਾਤ ਨੌਵੀਂ
ਕੰਵਰ ਸਤਵੰਤ ਸਿੰਘ ਖਾਲਸਾ ਸਕੂਲ, ਮਾਡਲ ਹਾਊਸ
ਸੰਪਰਕ ਨੰਬਰ- 9417674449
ਪ੍ਰਦੂਸ਼ਣ ਵਧਣ ਦੇ ਕਾਰਨ
ਸੂਰਜ ਨਾਲੋਂ ਟੁੱਟਣ ਮਗਰੋਂ ਧਰਤੀ ਦੇ ਟੁੱਕੜੇ ਨੂੰ ਠੰਢਾ ਹੋਣ ਤੇ ਫਿਰ ਉਸ 'ਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲੱਗੇ, ਜਿਸ ਨਾਲ ਇਸ ਉੱਤੇ ਮਨੁੱਖਾਂ, ਜੀਵਾਂ ਤੇ ਬਨਸਪਤੀ ਦਾ ਪੈਦਾ ਹੋਣਾ ਸੰਭਵ ਹੋ ਸਕਿਆ ਹੈ ਪਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮਨੁੱਖ ਲੱਖਾਂ ਕਰੋੜਾਂ ਸਾਲ ਫਿਰ ਪਿੱਛੇ ਜਾ ਰਿਹਾ ਹੈ। ਜਿਸ ਤਰ੍ਹਾਂ ਉਸ ਨੇ ਪਾਣੀ, ਹਵਾ ਤੇ ਮਿੱਟੀ ਨੂੰ ਪਿਛਲੇ 50-60 ਸਾਲਾਂ 'ਚ ਬੁਰੀ ਤਰਾਂ ਪਲੀਤ ਕਰ ਕੇ ਰੱਖ ਦਿੱਤਾ ਹੈ। ਧਰਤੀ ਉੱਤੇ ਸਮੁੱਚੇ ਜੀਵ ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰੇ 'ਚ ਪਾ ਦਿੱਤਾ ਹੈ। ਇਸ ਪਲੀਤਪਨ ਨੂੰ ਪ੍ਰਦੂਸ਼ਣ ਕਿਹਾ ਜਾਂਦਾ ਹੈ। ਇਹ ਸਭ ਕੁਝ ਵਧਦੀ ਆਬਾਦੀ ਵਿਗਿਆਨਕ ਵਿਕਾਸ ਤੇ ਮਨੁੱਖ ਦੀਆਂ ਲਾਲਸਾਵਾਂ ਭਰੀਆਂ ਵਪਾਰਕ ਰੂਚੀਆਂ ਨੇ ਪੈਦਾ ਕੀਤਾ ਹੈ।
ਵੱਡੀਆਂ-ਵੱਡੀਆਂ ਫੈਕਟਰੀਆਂ ਵਿਚੋਂ ਨਿਕਲਣ ਵਾਲੇ ਧੂੰਏ ਨੇ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡੋ੍ਜਨ ਸਲਫਾਇਡ ਦੇ ਬਹੁਤ ਸਾਰੇ ਹਾਈਡਰੋਕਾਰਬਨਾਂ ਨਾਲ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ, ਰਹਿੰਦੀ ਕਸਰ ਕੀਟਨਾਸ਼ਕ ਤੇ ਨਦੀਨਾਸ਼੍ਰਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ। ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਨੂੰ ਬੋਰ ਕਰ ਕੇ ਧਰਤੀ ਦੀ ਹੇਠਲੀ ਸਤਾ 'ਚ ਪਾਉਣ ਨਾਲ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਨਾਲ ਪਲੀਤ ਹੋ ਰਿਹਾ ਹੈ। ਪਲਾਸਟਿਕ ਦੇ ਲਿਫਾਫੇ, ਬੋਤਲਾਂ ਤੇ ਭਾਰੀ ਮਾਤਰਾ 'ਚ ਡਿਸਪੋਜਲ ਬਰਤਨਾਂ ਦੀ ਵਰਤੋਂ ਕਰ ਕੇ ਅਤੇ ਇਨ੍ਹਾਂ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕਰਨਾ ਬਹੁਤ ਜਿਆਦਾ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।
ਧਰਤੀ ਉਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਆਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤੇ ਜੰਗਲਾਂ 'ਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇ।
ਨਾਮ - ਕਿਰਨਦੀਪ ਕੌਰ
ਜਮਾਤ ਸੱਤਵੀ
ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ, ਮਾਡਲ ਹਾਊਸ।
ਸੰਪਰਕ ਨੰਬਰ- 9878149003
ਮੋਬਾਈਲ ਫੋਨ ਦੀ ਵੱਧ ਰਹੀ ਵਰਤੋ
ਵਰਤਮਾਨ ਯੁੱਗ 'ਚ ਸੂਚਨਾ ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ ਮੋਬਾਈਲ ਫੋਨ, ਜਿਸ ਨੂੰ ਸੈੱਲ ਫੋਨ ਵੀ ਕਿਹਾ ਜਾਂਦਾ ਹੈ। ਇਹ ਨਿੱਕਾ ਜਿਹਾ ਯੰਤਰ ਸਾਡੇ ਹਰ ਸਮੇਂ ਦਾ ਸਾਥੀ ਬਣ ਗਿਆ ਹੈ। ਅੱਜ ਦੀ ਜ਼ਿੰਦਗੀ 'ਚ ਇਸ ਤੋਂ ਬਿਨਾਂ ਗੁਜ਼ਾਰਾ ਅੌਖਾ ਹੋ ਗਿਆ।
ਮੋਬਾਈਲ ਫੋਨ ਰਾਹੀਂ ਅਸੀ ਆਪਣੇ ਰਿਸ਼ਤੇਦਾਰਾਂ ਨਾਲ ਘਰ ਬੈਠੇ ਗੱਲਬਾਤ ਕਰ ਸਕਦੇ ਹਾਂ। ਉਨ੍ਹਾਂ ਨੂੰ ਸੰਦੇਸ਼ ਭੇਜ ਸਕਦੇ ਹਾਂ। ਇੰਟਰਨੈੱਟ ਦੀ ਮਦਦ ਰਾਹੀਂ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਰਾਪਤ ਕਰ ਸਕਦੇ ਹਾਂ। ਇਸ ਯੰਤਰ ਨੇ ਸਾਰੀ ਦੁਨੀਆਂ ਨੂੰ ਇਕਮੁੱਠ ਕਰ ਲਿਆ ਹੈ। ਅਸੀਂ ਇਸ ਨਾਲ ਹਰ ਤਰ੍ਹਾਂ ਦੇ ਬਿੱਲਾਂ ਦਾ ਆਨਲਾਈਨ ਭੁਗਤਾਨ ਕਰ ਸਕਦੇ ਹਾਂ। ਮੋਬਾਈਲ ਫੋਨ ਮਨੋਰੰਜਨ ਦਾ ਸਾਧਨ ਵੀ ਹੈ। ਇਸ 'ਚ ਘੜੀ ਕੈਲਕੁਲੇਟਰ ਤੇ ਹੋਰ ਕਈ ਤਰ੍ਹਾਂ ਦੀਆਂ ਐਪਸ ਦੀ ਅਸੀਂ ਰੋਜ਼ਾਨਾ ਵਰਤੋਂ ਕਰਦੇ ਹਾਂ। ਇਸ 'ਚ ਅਸੀ ਫੋਟੋਗ੍ਰਾਫੀ, ਵੀਡਿਓ ਗ੍ਰਾਫ਼ੀ ਤੇ ਰਿਕਾਡਿੰਗ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਗੇਮਾਂ ਵੀ ਖੇਡ ਸਕਦੇ ਹਾਂ। ਮੋਬਾਈਲ ਫੋਨ ਦੇ ਬਹੁਤੇ ਨੁਕਸਾਨ ਮਨੁੱਖ ਨੇ ਆਪ ਹੀ ਪੈਦਾ ਕੀਤੇ ਹਨ। ਕਈ ਲੋਕ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਦੀ ਜਿਆਦਾ ਵਰਤੋਂ ਸਿਹਤ ਤੇ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਸਾਨੂੰ ਇਸ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਇਸ 'ਚ ਕਈ ਚੀਜਾਂ ਹਨ ਜੋ ਬੱਚਿਆਂ ਨੂੰ ਨਹੀ ਦੇਖਣੀਆਂ ਚਾਹੀਦੀਆਂ ਪਰ ਫਿਰ ਵੀ ਬੱਚੇ ਉਨ੍ਹਾਂ ਚੀਜ਼ਾਂ ਨੂੰ ਦੇਖਦੇ ਹਨ, ਜਿਸ ਦਾ ਉਨ੍ਹਾਂ 'ਤੇ ਗਲਤ ਪ੍ਰਭਾਵ ਪੈਂਦਾ ਹੈ। ਇਸ ਕਰ ਕੇ ਸਾਨੂੰ ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।