ਰਾਕੇਸ਼ ਗਾਂਧੀ, ਜਲੰਧਰ : ਪੁਲਿਸ ਕਮਿਸ਼ਨਰ ਜਲੰਧਰ ਐੱਸ ਭੂਪਤੀ ਆਈਪੀਐੱਸ ਦੇ ਆਦੇਸ਼ਾਂ 'ਤੇ ਜਗਜੀਤ ਸਿੰਘ ਸਰੋਆ ਪੀਪੀਐੱਸ, ਏਡੀਸੀਪੀ ਹੈੱਡ ਕੁਆਟਰ ਦੇ ਬਣਾਏ ਹੋਏ ਪਲਾਨ ਮੁਤਾਬਕ ਮਨਵੀਰ ਸਿੰਘ ਬਾਜਵਾ ਪੀਪੀਐੱਸ, ਏਸੀਪੀ ਹੈੱਡ ਕੁਆਟਰ ਦੀ ਸੁਪਰਵਿਜ਼ਨ ਹੇਠ ਕਮਿਸ਼ਨਰੇਟ ਦੀ ਕਿਊਆਰਟੀ ਟੀਮਾਂ ਵੱਲੋਂ ਅੱਜ ਪੁਲਿਸ ਕਮਿਸ਼ਨਰ ਆਿਫ਼ਸ ਕੰਪਲੈਕਸ, ਬੱਸ ਸਟੈਂਡ ਜਲੰਧਰ ਸ਼ਹਿਰ ਵਿਖੇ ਮੋਕ ਡਰਿੱਲ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜੰਮੂ ਕਸ਼ਮੀਰ ਅਤੇ ਬਾਹਰੀ ਰਾਜਾਂ ਤੋਂ ਆਉਣ ਜਾਣ ਵਾਲੀਆਂ ਬੱਸਾਂ ਦੀ ਅਚਨਚੇਤ ਅਤੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ। ਤਲਾਸ਼ੀ ਮੁਹਿੰਮ ਅਤੇ ਮੌਕ ਡਰਿੱਲ ਦਾ ਮੁੱਖ ਮੰਤਵ ਜ਼ਰੂਰਤ ਪੈਣ 'ਤੇ ਪੁਲਿਸ ਟੁੱਕੜੀਆਂ ਵੱਲੋਂ ਕਿਸ ਤਰ੍ਹਾਂ ਥੋੜੇ ਸਮੇਂ ਵਿਚ ਐਕਸ਼ਨ ਲੈਣਾ, ਦਾ ਅਭਿਆਸ ਕਰਨਾ ਅਤੇ ਸ਼ੱਕੀ ਪੁਰਸ਼ਾਂ, ਅਪਰਾਧੀਆਂ, ਚੋਰੀ, ਡਕੈਤੀ ਕਰਨ ਵਾਲੇ ਅਤੇ ਸਨੈਚਰਾਂ ਦੀ ਭਾਲ ਕਰਨਾ ਅਤੇ ਉਨ੍ਹਾਂ ਨੂੰ ਵਾਰ ਵਾਰ ਚੈੱਕ ਕਰਨਾ, ਭਗੌੜਿਆਂ ਨੂੰ ਗਿ੍ਫਤਾਰ ਕਰਨਾ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹੋ ਜਿਹੇ ਸਰਚ ਆਪੇ੍ਸ਼ਨ ਪੀਸੀਆਰ ਟੀਮ ਨੂੰ ਵੀ ਨਾਲ ਲੈ ਕੇ ਸਖਤੀ ਨਾਲ ਵੱਖ-ਵੱਖ ਸਮੇਂ, ਵੱਖ-ਵੱਖ ਦਿਨ ਅਤੇ ਬਦਲਵੇਂ ਸਥਾਨਾਂ 'ਤੇ ਜਾਰੀ ਰਹਿਣਗੇ। ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ 'ਚ ਕੋਈ ਗ਼ਲਤ ਕੰਮ ਕਰਦਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਰਹਿੰਦਾ ਹੈ ਉਸ ਬਾਰੇ ਪੁਲਿਸ ਕੰਟਰੋਲ ਵਿਚ ਸੂਚਨਾ ਦਿੱਤੀ ਜਾਵੇ, ਜਿਸ ਉਪਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।