ਅਕਸ਼ੇਦੀਪ ਸ਼ਰਮਾ, ਆਦਮਪੁਰ : ਆਦਮਪੁਰ ਦੇ ਮੁਹੱਲਾ ਬੇਗਮਪੁਰਾ ਵਿਖੇ ਸਥਿਤ ਦਰਬਾਰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਵਿਖੇ ਸੰਗਤ ਨੂੰ ਦਰਸ਼ਨ ਦੇਣ ਲਈ ਸਯਦ ਪੀਰ ਇਸਤਿਆਕ ਸ਼ਾਹ ਜੀ ਕਾਦਰੀ, ਖਲੀਫਾ ਮੁਹੰਮਦ ਜਰੀਫ ਅਸ਼ਰਫ ਸਾਹ ਕਾਦਰੀ ਦਰਬਾਰ ਕੋਟ ਸ਼ਰੀਫ ਪਾਕਿਸਤਾਨ ਤੋਂ ਪਹੁੰਚੇ ਜਿਨ੍ਹਾਂ ਨੂੰ ਆਦਮਪੁਰ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਸ਼ਾਹ ਕਾਦਰੀ ਅੰਮਿ੍ਤਸਰ ਤੋਂ ਆਦਮਪੁਰ ਲੈ ਕੇ ਆਏ ਆਦਮਪੁਰ ਆਉਣ 'ਤੇ ਬਾਬਾ ਹਰਬੰਸ ਸਾਹ ਕਾਦਰੀ ਦੀ ਦੇਖ ਰੇਖ ਹੇਠ ਸੰਗਤ ਉਨ੍ਹਾਂ ਨੂੰ ਸੱਗਰਾਂ ਮੁਹੱਲੇ ਤੋਂ ਦਰਬਾਰ ਤਕ ਘੋੜੀਆਂ 'ਤੇ ਬਿਠਾ ਕੇ ਨੋਟਾਂ ਦੇ ਹਾਰ ਪਾ ਕੇ ਢੋਲ ਦੇ ਨਾਲ ਦਰਬਾਰ ਤਕ ਲੈ ਕੇ ਆਏ। ਆਦਮਪੁਰ ਤੇ ਇਸ ਦੇ ਆਲੇ-ਦੁਆਲੇ ਤੋਂ ਆਈ ਵੱਡੀ ਗਿਣਤੀ 'ਚ ਸੰਗਤ ਨੇ ਉਨ੍ਹਾਂ ਅੱਗੇ ਨਤਮਸਤਕ ਹੋ ਅਸ਼ੀਰਵਾਦ ਲਿਆ। ਉਪਰੰਤ ਸਯਦ ਪੀਰ ਇਸਤਿਆਕ ਸ਼ਾਹ ਜੀ ਕਾਦਰੀ, ਖਲੀਫਾ ਮੁਹੰਮਦ ਜਰੀਫ ਅਸ਼ਰਫ ਸਾਹ ਕਾਦਰੀ ਨੇ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਤੇ ਕਿਹਾ ਕਿ ਜੋ ਪਿਆਰ ਉਨ੍ਹਾਂ ਨੂੰ ਇੰਡੀਆ ਆਉਣ 'ਤੇ ਆਦਮਪੁਰ ਦੀ ਸੰਗਤ ਵੱਲੋਂ ਮਿਲਿਆ ਉਸ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਣਗੇ ਤੇ ਆਪਣੇ ਵਤਨ ਜਾ ਕੇ ਵੀ ਉਨ੍ਹਾਂ ਨੂੰ ਦੱਸਣਗੇ ਕਿ ਭਾਰਤ ਦੀ ਸੰਗਤ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਮੌਕੇ ਸੁੱਚਾ ਕਾਦਰੀ, ਰਾਮ ਸਾਂਈ ਚੋਮੋ, ਨਰਿੰਦਰ ਕੁਮਾਰ ਬਾਬਾ, ਤਿਲਕ ਰਾਜ ਕਾਦਰੀ, ਸੁਰਜੀਤ ਕੌਰ ਕਾਦਰੀ, ਸ਼ਿੰਦੋ, ਰਵਿੰਦਰ ਕੌਰ ਕਾਦਰੀ, ਮਨਜੀਤ ਕੌਰ ਕਾਦਰੀ, ਮਨਦੀਪ ਕੌਰ ਕਾਦਰੀ, ਨਿਰਮਲ ਕਾਦਰੀ, ਮਨਜੀਤ ਕੌਰ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਰਾਕੇਸ਼ ਰਾਣੀ, ਰਾਜੂ ਕਾਦਰੀ, ਰਾਮ ਲਾਲ ਸਿੱਧੂ, ਦੀਪਕ ਕੁਮਾਰ, ਊਸ਼ਾ ਰਾਣੀ, ਅਲੀਸ਼ਾ, ਆਰਤੀ, ਵੰਸ਼ ਕਾਦਰੀ, ਸਾਜਨ, ਅਬਦੁਲ, ਗੌਤਮ ਸਹੋਤਾ, ਗੁਰਮੇਜ ਕੌਰ ਤੇ ਹੋਰ ਸੰਗਤ ਹਾਜ਼ਰ ਸਨ।