ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਆਲੋਵਾਲ ਜ਼ਿਲ੍ਹਾ ਜਲੰਧਰ ਵਿਖੇ ਸ਼ੋ੍ਮਣੀ ਰੰਘਰੇਟਾ ਦਲ ਯੂਥ ਵਿੰਗ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਯੂਥ ਵਿੰਗ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੌਕੇ ਈਦਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਜ ਦੇ ਨੌਜਵਾਨ ਹੁਣ ਅਜਿਹੇ ਲੀਡਰਾਂ ਦੀਆਂ ਚਾਲਾਂ ਵਿਚ ਆਉਣ ਵਾਲੇ ਨਹੀਂ ਹਨ ਜੋ ਸਿਰਫ਼ ਝੂਠੇ ਵਾਅਦੇ ਹੀ ਕਰਦੇ ਹਨ। ਅੱਜ ਯੂਥ ਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ, ਕਿਉਂਕਿ ਸਿਆਸੀ ਪਾਰਟੀਆਂ ਨੇ ਯੂਥ ਨੂੰ ਵਰਤਣ ਤੋਂ ਸਿਵਾਏ ਉਨ੍ਹਾਂ ਦਾ ਕੁਝ ਨਹੀਂ ਸਵਾਰਿਆ। ਈਦਾ ਨੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੁੜਨ ਲਈ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਅੱਜ ਯੂਥ ਨੂੰ ਵੱਖ-ਵੱਖ ਪਿੰਡਾਂ ਵਿਚ ਜਾ ਕੇ ਜਥੇਬੰਦੀ ਦੇ ਯੂਨਿਟ ਸਥਾਪਤ ਕਰਨੇ ਚਾਹੀਦੇ ਹਨ ਤਾਂ ਜੋ ਜਥੇਬੰਦੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਦਲਵੀਰ ਸਿੰਘ ਸਭਰਵਾਲ ਨੇ ਕਿਹਾ ਕਿ ਨੌਜਵਾਨ ਵਰਗ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ 'ਤੇ ਚੱਲਣ ਅਤੇ ਵੱਧ ਤੋਂ ਵੱਧ ਐਜੂਕੇਸ਼ਨ ਪ੍ਰਰਾਪਤ ਕਰਨ। ਇਸ ਮੌਕੇ ਪਿੰਡ ਆਲੋਵਾਲ ਦੇ ਸਰਬਸੰਮਤੀ ਨਾਲ ਚੁਣੇ ਗਏ ਯੂਨਿਟ ਵਿਚ ਮਨਪ੍ਰਰੀਤ ਸਿੰਘ ਪੀਤਾ ਪ੍ਰਧਾਨ ਤੇ ਦਲਜੀਤ ਸਿੰਘ ਸੈਂਡੀ, ਅਸ਼ਨੀ ਕੁਮਾਰ ਗੋਰੀ, ਹਰਪ੍ਰਰੀਤ ਨੰਬੀ, ਜੀਤਾ ਆਲੋਵਾਲ, ਲੱਖਾ ਆਲੋਵਾਲ ਆਦਿ ਆਗੂ ਚੁਣੇ ਗਏ। ਇਸ ਮੌਕੇ ਪਰਮਿੰਦਰ ਭਿੰਦਾ ਨੰਗਲ ਜੀਵਨ, ਸਰਬਜੀਤ ਟਾਹਲੀ ਨੂੰ ਵੀ ਜਥੇਬੰਦੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਮਨੋਹਰ ਬਂੈਸ ਸਾਬਕਾ ਸਰਪੰਚ, ਕੁਲਵੰਤ ਸਿੰਘ ਬੱਲ, ਬੱਬੀ ਮਲਸੀਆਂ, ਅਮਰੀਕ ਫਤਹਿਪੁਰ, ਨਿਰਮਲ ਸਿੰਘ ਬਿੱਲੀ ਚਾਉ, ਜਸਵੀਰ ਲੰਬੜਦਾਰ ਢੇਰੀਆ, ਨਿਤਿਨ ਕਾਲੜਾ ਉੱਗੀ, ਦਲਵੀਰ ਸਿੰਘ ਲੰਬੜਦਾਰ ਨਰਿੰਦਰ ਕੁਮਾਰ ਕੰਡਾ, ਕੁਲਦੀਪ ਟਾਹਲੀ, ਸਰਪੰਚ ਗੁਰਨਾਮ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।