ਜਨਕ ਰਾਜ ਗਿੱਲ, ਕਰਤਾਰਪੁਰ : ਬੀਤੇ ਦਿਨੀਂ ਸਮਾਜ ਸੇਵੀ ਤੇ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਅਤੇ ਸਮਾਜ ਭਲਾਈ ਕਾਰਜਾਂ 'ਚ ਮੋਹਰੀ ਰਹਿਣ ਵਾਲੇ ਸੇਵਾਦਾਰ ਹਰਵਿੰਦਰ ਸਿੰਘ ਰਿੰਕੂ ਖ਼ਿਲਾਫ਼ ਲੱਗੀਆਂ ਵੱਖ-ਵੱਖ ਅਖਬਾਰਾਂ 'ਚ ਖ਼ਬਰਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਗੁਰਦੁਆਰਾ ਥੰਮ੍ਹ ਜੀ ਸਾਹਿਬ ਕਰਤਾਰਪੁਰ ਵਿਖੇ ਹੋਈ। ਇਸ ਮੌਕੇ ਸਮੂਹ ਧਾਰਮਿਕ ਇਸਤਰੀ ਸਤਸੰਗ ਸਭਾ ਅਤੇ ਸਮੂਹ ਸਿੰਘ ਸਭਾ ਅਤੇ ਸਮੂਹ ਸੰਗਤਾਂ ਦੇ ਵੱਡੇ ਇਕੱਠ ਵਿਚ ਕੀਤੀ ਗਈ। ਹਰਵਿੰਦਰ ਸਿੰਘ ਰਿੰਕੂ ਦੇ ਹੱਕ ਵਿਚ ਨਿਤਰਦੇ ਹੋਏ ਸਮੂਹ ਸਭਾ ਅਤੇ ਸੰਗਤ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਹਰਵਿੰਦਰ ਸਿੰਘ ਰਿੰਕੂ ਵੱਲੋਂ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਵਿਚ ਆਪਸੀ ਵਿਚਾਰ ਨਾ ਮਿਲਣ ਕਾਰਨ ਖੁਦ ਅਸਤੀਫਾ ਦਿੱਤਾ ਗਿਆ ਸੀ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਉਸ ਦੇ ਅਕਸ ਨੂੰ ਢਾਅ ਲਾਉਣ ਦੀ ਕੋਝੀ ਚਾਲ ਚੱਲੀ ਗਈ। ਇਸ ਦੀ ਸਮੂਹ ਸਭਾ ਸੁਸਾਇਟੀ ਅਤੇ ਸਮੂਹ ਸੰਗਤ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਸਾਰੀ ਸੰਗਤ ਨੇ ਹਰਵਿੰਦਰ ਸਿੰਘ ਰਿੰਕੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਰੀਆਂ ਸੁਸਾਇਟੀਆਂ ਅਤੇ ਸਮੂਹ ਸੰਗਤ ਹਰਵਿੰਦਰ ਸਿੰਘ ਰਿੰਕੂ ਦੇ ਨਾਲ ਹਨ ਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਵਿਚ ਹਰ ਤਰ੍ਹਾਂ ਉਨ੍ਹਾਂ ਨੂੰ ਸਹਿਯੋਗ ਕਰਨਗੀਆਂ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹਰਵਿੰਦਰ ਸਿੰਘ ਰਿੰਕੂ ਦੀਆਂ ਸੇਵਾਵਾਂ ਵਿਚ ਕਿਸੇ ਤਰ੍ਹਾਂ ਦੀ ਗ਼ਲਤੀ ਨਹੀਂ ਹੈ ਅਤੇ ਅੱਗੇ ਵੀ ਸੇਵਾਵਾਂ ਹਰਵਿੰਦਰ ਸਿੰਘ ਰਿੰਕੂ ਵੱਲੋਂ ਪਹਿਲਾਂ ਵਾਂਗ ਚਲਦੀਆਂ ਰਹਿਣਗੀਆਂ। ਹਰਵਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਇਹ ਸਭ ਕੀਤਾ ਗਿਆ ਹੈ, ਅਕਾਲ ਪੁਰਖ ਉਨ੍ਹਾਂ ਨੂੰ ਸੋਝੀ ਬਖਸ਼ਣ। ਇਸ ਮੌਕੇ ਸੰਗਤ ਵਿਚ ਸੇਵਾ ਸਿੰਘ, ਜਗਰੂਪ ਸਿੰਘ ਚੋਹਲਾ, ਲਖਵੀਰ ਸਿੰਘ, ਲੰਬਰਦਾਰ ਜੋਗਾ ਸਿੰਘ, ਜਗਜੀਤ ਸਿੰਘ, ਕਾਲਾ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਭਾਈ ਅਜੀਤ ਸਿੰਘ, ਨਿਰਵੈਰ ਸਿੰਘ, ਮਾਸਟਰ ਅਮਰੀਕ ਸਿੰਘ, ਦਰਸ਼ਨ ਸਿੰਘ, ਗੁਰਦਿਆਲ ਸਿੰਘ ਿਢੱਲੋਂ, ਸੁਰਿੰਦਰ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ, ਸਰਵਣ ਸਿੰਘ, ਜਸਵਿੰਦਰ ਸਿੰਘ, ਮੱਖਣ ਸਿੰਘ, ਮਨਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਹਰਨੇਕ ਸਿੰਘ, ਸੰਦੀਪ ਸਿੰਘ, ਮਨਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਬੱਬਲੂ ਸਿੰਘ, ਰਜਿੰਦਰ ਸਿੰਘ, ਤਜਿੰਦਰ ਸਿੰਘ ਮਾਨ, ਜਸਪਾਲ ਸਿੰਘ, ਮਨੀਕਰਨ ਸਿੰਘ, ਗੁਰਇਕਬਾਲ ਸਿੰਘ, ਗੋਲਡੀ, ਧੀਰਾ, ਪਿ੍ਰਤਪਾਲ ਸਿੰਘ, ਮਨਿੰਦਰ ਸਿੰਘ, ਗੁਰਦੀਪ ਸਿੰਘ, ਬੀਬੀ ਕੁਲਜੀਤ ਕੌਰ, ਗੁਰਨਾਮ ਕੌਰ, ਸ਼ਰਨਜੀਤ ਕੌਰ, ਬਲਬੀਰ ਕੌਰ,ਕੁਲਵਿੰਦਰ ਕੌਰ, ਕੌਂਸਲਰ ਮਨਜਿੰਦਰ ਕੌਰ, ਕੁਲਵੰਤ ਕੌਰ, ਹਰਬੰਸ ਕੌਰ, ਮੰਜੀਤ ਕੌਰ, ਰਣਜੀਤ ਕੌਰ, ਗੁਰਜੀਤ ਕੌਰ, ਸਰਬ ਸਾਂਝੀ ਸੇਵਾ ਸੁਸਾਇਟੀ, ਬਾਬਾ ਸੰਗਤ ਸਿੰਘ ਸੇਵਾ ਸੁਸਾਇਟੀ, ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ, ਫਤਹਿ ਯੂਥ ਕਲੱਬ, ਗੁਰੁ ਨਾਨਕ ਦੇਵ ਇਸਤਰੀ ਸਭਾ ਮਾਤਾ ਗੁਜਰੀ ਜੀ ਇਸਤਰੀ ਸਤਸੰਗ ਸਭਾ, ਗੁਰੂ ਅਰਜਨ ਦੇਵ ਇਸਤਰੀ ਸਭਾ, ਗੁਰੂ ਤੇਗ ਬਹਾਦਰ ਇਸਤਰੀ ਸਭਾ, ਗੁਰੂ ਹਰਿ ਰਾਇ ਨੌਜਵਾਨ ਸਭਾ, ਕਲਗੀਧਰ ਇਸਤਰੀ ਸਭਾ ਹੋਰ ਵੀ ਸਭਾ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਆਦਿ ਹਾਜ਼ਰ ਸਨ।