ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਦਰਬਾਰ ਸਯੱਦ ਪੀਰ ਸੈਦਰਾਣਾ ਤੇ ਦਰਬਾਰ ਬਾਬਾ ਮਸਤ ਰਾਮ ਲਾਲ ਸੈਦਪੁਰ ਿਝੜੀ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭੂਸ਼ਨ ਸਿੱਧੂ, ਸ਼ੋ੍ਮਣੀ ਰੰਘਰੇਟਾ ਦਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਤੇ ਕਾਂਗਰਸ ਸੋਸ਼ਲ ਮੀਡੀਆ ਦੇ ਹਲਕਾ ਇੰਚਾਰਜ ਅਮਨਦੀਪ ਸੈਦਪੁਰੀ ਨੇ ਦੱਸਿਆ ਕਿ 31 ਦਸੰਬਰ 2021 ਨੂੰ ਦਰਬਾਰ 'ਤੇ ਸਿੱਧੂ ਪਰਿਵਾਰ ਵੱਲੋਂ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਬਲਰਾਜ, ਸਰਦਾਰ ਅਲੀ, ਰਾਏ ਜੁਝਾਰ, ਰਣਜੀਤ ਰਾਣਾ, ਵਨੀਤ ਖਾਨ, ਯਮਨਾ ਰਸੀਲਾ ਤੇ ਦਲਵਿੰਦਰ ਦਿਆਲਪੁਰੀ ਦਿਨ ਵੇਲੇ ਹਜ਼ਾਰੀ ਭਰਨਗੇ। ਉਨ੍ਹਾਂ ਦੱਸਿਆ ਕਿ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮਹਿੰਦਰ ਸ਼ਾਹ ਦੀ ਯਾਦ ਨੂੰ ਸਮਰਪਿਤ 31 ਦਸੰਬਰ ਰਾਤ ਨੂੰ ਮਹਿਫ਼ਲ-ਏ-ਕਵਾਲ ਕਰਵਾਈ ਜਾ ਰਹੀ ਹੈ। ਰਾਤ ਦੀ ਮਹਿਫ਼ਲ ਵਿਚ ਕੱਚੀ ਗਿਰੀ ਨਕਾਲ ਪਾਰਟੀ, ਆਰਡੀ ਗਿੱਲ, ਮਨਵਰ ਅਲੀ ਕਾਵਲ ਪਾਰਟੀ ਅਤੇ ਅਰੁਣ ਹੰਸ ਹਾਜ਼ਰੀ ਭਰਨਗੇ। ਇਸ ਮੌਕੇ ਲਾਲ ਚੰਦ ਸਰਪੰਚ ਸੈਦਪੁਰ ਿਝੜੀ, ਅਮਰਜੀਤ ਸਿੰਘ ਬਿੱਟੂ ਸਰਪੰਚ ਹਾਜੀਪੁਰ, ਲਾਡੀ ਮਿੱਡਾ ਸਲੈਚਾਂ, ਬਲਵਿੰਦਰ ਗਿੱਲ, ਜਸਵੀਰ ਸਿੰਘ ਜੱਸਾ, ਤਰਸਿੰਦਰ ਸਿੰਘ ਧੰਜੂ, ਬਿੱਲਾ ਨੰਗਲ ਅੰਬੀਆਂ ਆਦਿ ਹਾਜ਼ਰ ਸਨ।