ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ
'ਦਿ ਭੋਗਪੁਰ ਸਹਿਕਾਰੀ ਖੰਡ ਮਿੱਲ ਲਿਮ. ਭੋਗਪੁਰ' ਦਾ ਸ਼ੂਗਰਫੈਡ ਪੰਜਾਬ ਦੇ ਐੱਮਡੀ ਅਰਵਿੰਦਪਾਲ ਸਿੰਘ ਵੱਲੋਂ ਦੌਰਾ ਕਰਦਿਆਂ 67ਵੇਂ ਪਿੜਾਈ ਸੀਜ਼ਨ ਲਈ ਬਿਜਲੀ ਨਾਲ ਚੱਲ ਰਹੇ 3 ਹਜ਼ਾਰ ਟੀਡੀਐੱਸ ਸਮਰੱਥਾ ਵਾਲੇ ਪਲਾਂਟ ਦੀ ਮੌਜੂਦਾ ਸਥਿਤੀ, ਗੰਨਾ ਅਦਾਇਗੀ, ਕੈਲੰਡਰ ਸਿਸਟਮ ਤੇ ਕਿਸਾਨਾਂ ਦੀ ਸਹੂਲਤ ਸਬੰਧੀ ਕੀਤੇ ਜਾ ਰਹੇ ਕਾਰਜਾਂ ਸਬੰਧੀ ਮਿੱਲ ਦੇ ਜਨਰਲ ਮੈਨੇਜਰ ਤੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਮੀਟਿੰਗ ਕੀਤੀ ਗਈ। ਸ਼ੂਗਰਫੈਡ ਪੰਜਾਬ ਦੇ ਐੱਮਡੀ ਅਰਵਿੰਦਪਾਲ ਸਿੰਘ ਦਾ ਖੰਡ ਮਿੱਲ ਭੋਗਪੁਰ ਆਉਣ 'ਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਪਰਮਵੀਰ ਸਿੰਘ ਪੰਮਾ, ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਬਿਜਲੀ ਨਾਲ ਚੱਲ ਰਹੇ 3 ਹਜ਼ਾਰ ਟੀਡੀਐੱਸ ਦੇ ਪਲਾਂਟ ਦਾ ਦੌਰਾ ਕਰਦਿਆਂ ਸ਼ੂਗਰਫੈਡ ਦੇ ਐੱਮਡੀ ਅਰਵਿੰਦਪਾਲ ਸਿੰਘ ਨੇ ਗੰਨਾ ਪਿੜਾਈ, ਬਾਇਲਰ, ਖੰਡ ਬਣਾਉਣ, ਗੰਨਾ ਯਾਰਡ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ ਤੇ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਚੇਅਰਮੈਨ ਪਰਮਵੀਰ ਸਿੰਘ ਪੰਮਾ ਤੇ ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਵੱਲੋਂ ਮਿੱਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਰਹਿੰਦੇ ਕਾਰਜਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਜਨਰਲ ਮੈਨੇਜਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 28 ਦਸੰਬਰ ਤਕ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਗਈ ਹੈ। ਇਸ ਮੌਕੇ ਡਾਇਰੈਕਟਰ ਮਨਜੀਤ ਸਿੰਘ ਿਢੱਲੋਂ, ਡਾਇਰੈਕਟਰ ਹਰਜਿੰਦਰ ਸਿੰਘ ਨਰਿਆਲ, ਮਨਪ੍ਰਰੀਤ ਕੌਰ ਬਿਆਸ ਪਿੰਡ, ਹਰਜਿੰਦਰ ਸਿੰਘ ਸੈਦੂਪੁਰ, ਗੰਨਾ ਇੰਸਪੈਕਟਰ ਪੇ੍ਮ ਬਹਾਦਰ ਸਿੰਘ, ਗੁਰਿੰਦਰ ਸਿੰਘ ਨਾਗੀ, ਇੰਸਪੈਕਟਰ ਗੁਰਵਿੰਦਰ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।