ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਇਲਾਕੇ ਦੀਆਂ ਸੜਕਾਂ ਦੇ ਨਵ-ਨਿਰਮਾਣ ਤੇ ਸੜਕੀ ਜਾਲ ਦੇ ਢਾਂਚੇ ਨੂੰ ਦਰੁਸਤ ਕਰਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਨੇ ਪੀਡਬਲਯੂਡੀ ਦੇ ਐਕਸੀਅਨ ਸਰਵਰਾਜ ਸਿੰਘ, ਜੇਈ ਯੁੱਧਵੀਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜੀਤ ਲਾਲ ਭੱਟੀ ਨੇ ਪੀਡਬਲਯੂਡੀ ਵੱਲੋਂ ਹਲਕਾ ਆਦਮਪੁਰ ਦੀਆਂ ਨਵੀਆਂ ਬਣਨ ਵਾਲੀਆਂ ਸੜਕਾਂ, ਪੁਰਾਣੀਆਂ ਸੜਕਾਂ ਨੂੰ ਚੌੜਾ ਕਰਨ ਅਤੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਕਰਨ ਸਬੰਧੀ ਬਣਾਈ ਪ੍ਰਪੋਜ਼ਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਜੀਤ ਲਾਲ ਭੱਟੀ ਨੇ ਕਿਹਾ ਕਿ ਭੋਗਪੁਰ ਤੋਂ ਆਦਮਪੁਰ, ਭੋਗਪੁਰ ਤੋਂ ਭੁਲੱਥ ਰੋਡ ਸਮੇਤ ਭੋਗਪੁਰ ਤੇ ਆਦਮਪੁਰ ਨੂੰ ਪਿੰਡਾਂ ਨਾਲ ਜੋੜਦੀਆਂ ਇਲਾਕੇ ਦੀਆਂ ਟੁੱਟੀਆਂ ਿਲੰਕ ਸੜਕਾਂ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਜੀਤ ਲਾਲ ਭੱਟੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਿ੍ਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਦੇ ਟੈਕਸਾਂ ਰਾਹੀਂ ਇਕੱਤਰ ਕੀਤੇ ਇਕ-ਇਕ ਪੈਸੇ ਨੂੰ ਲੋਕਾਂ ਦੇ ਨਿਰਮਾਣ ਕਾਰਜਾਂ 'ਤੇ ਲਾਇਆ ਜਾਵੇਗਾ। ਇਸ ਤੋਂ ਇਲਾਵਾ, ਪਿਛਲੀਆਂ ਸਰਕਾਰਾਂ ਵੱਲੋਂ ਛੱਡੇ ਅਧੂਰੇ ਕੰਮ ਜਿਵੇਂ ਜਿੰਮ, ਵਧੀਆ ਖੇਡ ਮੈਦਾਨ ਤੇ ਡੇਰਿਆਂ ਨੂੰ ਜਾਂਦੇ ਕੱਚੇ ਰਾਹਾਂ ਨੂੰ ਪੱਕਾ ਕਰਨ ਦਾ ਕੰਮ ਜਲਦੀ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਗਿਆਨੀ ਸਕੱਤਰ ਸਿੰਘ ਚੱਕ ਸ਼ਕੂਰ, ਭੁਪਿੰਦਰ ਸਿੰਘ ਦੇਵ, ਸਤਨਾਮ ਸਿੰਘ ਟਾਂਡੀ, ਪਰਦੀਪ ਸਿੰਘ ਲੁਹਾਰਾਂ ਸਮੇਤ ਹੋਰ ਮੌਜੂਦ ਸਨ।