ਜਾਗਰਣ ਸੰਵਾਦਦਾਤਾ, ਜਲੰਧਰ : ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਾਜ ’ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੇ ਸੰਕੇਤ ਦੇ ਦੋ ਦਿਨਾਂ ਬਾਅਦ, ਜ਼ਿਲ੍ਹੇ ਦੇ ਯੂਥ ਕਾਂਗਰਸ ਵਰਗਰਾਂ ਨੇ ਅੱਜ ਪੰਜਾਬ ’ਚ ਅਗਲੇ ਸੀਐੱਮ ਚਿਹਰੇ ਦੇ ਰੂਪ ’ਚ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਸਿਫ਼ਾਰਸ਼ ਕੀਤੀ। ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ’ਤੇ ਅੜਚਣ ਵਿਚਕਾਰ, ਯੂਥ ਕਾਂਗਰਸ ਦੇ ਆਗੂਆਂ ਨੇ ਗਾਂਧੀ ਨੂੰ ਇਕ ਲਿਖਤੀ ਚਿੱਠੀ ’ਚ, ਆਉਂਦੀਆਂ ਚੋਣਾਂ ’ਚ ਚੰਨੀ ਨੂੰ ਪਾਰਟੀ ਦੇ ਅਗਲੇ ਮੁੱਖ ਮੰਤਰੀ ਚਿਹਰੇ ਦੇ ਰੂਪ ’ਚ ਲੈਣ ਦੀ ਅਪੀਲ ਕੀਤੀ। ਜਦੋਂਕਿ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ’ਚ ਸੀਐੱਮ ਚਿਹਰਾ ਪ੍ਰਗਟ ਕਰਨ ਦਾ ਐਲਾਨ ਕੀਤਾ। ਵੀਰਵਾਰ ਨੂੰ ਜਲੰਧਰ ਕੈਂਟ ’ਚ ਇਕ ਚੋਣ ਰੈਲੀ ’ਚ, ਜ਼ਿਲ੍ਹਾ ਯੂਥ ਕਾਂਗਰਸ ਨੇਤਾ ਅੰਗਦ ਦੱਤਾ ਨੇ ਰਾਜ ਦੀ ਅਗਵਾਈ ਕਰਨ ਲਈ ਚੰਨੀ ਨੂੰ ਸੰਭਾਵਿਤ ਸੀਐੱਮ ਉਮੀਦਵਾਰ ਦੇ ਰੂਪ ’ਚ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਰੂਪ ’ਚ ਆਪਦੇ ਕਾਰਜਕਾਲ ਦੇ ਕੁਝ ਹੀ ਮਹੀਨਿਆਂ ’ਚ ਚੰਨੀ ਨੇ ਰਾਜ ਦੇ ਵਿਕਾਸ ਲਈ ਵੱਖ-ਵੱਖ ਨੀਤੀਆਂ ਪੇਸ਼ ਕੀਤੀਆਂ।ਦ ੱਤਾ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਸਿਰਫ਼ 100 ਦਿਨਾਂ ’ਚ, ਰਾਜ ਸਰਕਾਰ ਨੇ ਰਾਜ ’ਚੋਂ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੇ ਯਤਨ ਦਿਖਾਏ, ਲਖੀਮਪੁਰ ਖੀਰੀ ਹਿੰਸਾ ਪੀੜਤਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ, ਸਿੱਖਿਆ ਸੰਸਥਾਨ ਸਥਾਪਿਤ ਕੀਤੇ, ਅਨਾਜ ਦੀ ਖਰੀਦ ਕੀਤੀ।
ਯੂਥ ਕਾਂਗਰਸ ਨੇਤਾ ਨੇ ਕਰਮਚਾਰੀ ਕਲਿਆਣ, ਉਦਯੋਗਾਂ ਨੂੰ ਲਾਭ, ਟੈਕਸ ਦਾ ਬੋਝ ਘੱਟ ਕਰਨ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਜਲ ਸਪਲਾਈ ਅਤੇ ਸਵੱਛਤਾ, ਮਾਲੀਆ ਅਤੇ ਮੁੜ-ਵਸੇਬਾ, ਅਤੇ ਆਵਾਜਾਈ ਲਈ ਚੰਨੀ ਸਰਕਾਰ ਵੱਲੋਂ ਕੀਤੇ ਗਏ ਉਪਾਵਾਂ ਦਾ ਵੀ ਉਲੇਘ ਕੀਤਾ। ਇਸ ਤੋਂ ਇਲਾਵਾ ਚੰਨੀ ਨੇ ਹਮੇਸ਼ਾ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਰਾਜ ਸਰਕਾਰ ਹਮੇਸ਼ਾ ਪਾਰਟੀ ਦੀ ਵਿਚਾਰਧਾਰਾ ਦਾ ਪਾਲਣ ਕਰੇਗੀ। ਦੱਤਾ ਨੇ ਕਿਹਾ ਕਿ ਚੰਨੀ ਨੂੰ ਹਮਾਇਤ ਦੇਣ ਲਈ ਵੱਡੀ ਗਿਣਤੀ ’ਚ ਯੂਥ ਕਾਂਗਰਸ ਹਮਾਇਤੀਆਂ ਨੇ ਰਾਹੁਲ ਗਾਂਧੀ ਨੂੰ ਸੰਬੋਧਤ ਪੱਤਰ ’ਤੇ ਦਸਤਖ਼ਤ ਕੀਤੇ।