ਅਮਰਜੀਤ ਸਿੰਘ ਵੇਹਗਲ, ਜਲੰਧਰ : ਅੰਗਹੀਣ ਸਹਾਇਕ ਸਭਾ ਵੱਲੋਂ ਚਲਾਏ ਜਾ ਰਹੇ ਅਪਾਹਜ ਆਸ਼ਰਮ 'ਚ ਸਥਾਪਿਤ ਮਾਂ ਦੁਰਗਾ ਮੰਦਰ 'ਚ ਅੱਠਵਾਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਸਮਾਗਮ ਕਰਵਾਇਆ ਗਿਆ। ਜਿਸ 'ਚ ਕੋ-ਚੇਅਰਪਰਸਨ ਸੁਨੀਤਾ ਕਪੂਰ ਨੇ ਮਾਤਾ ਦੁਰਗਾ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਹਾਲ ਹੀ 'ਚ ਲੰਘੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਦੇਸ਼ ਭਗਤੀ ਦੇ ਗੀਤ ਪੇਸ਼ ਕਰ ਕੇ ਦੇਸ਼ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਆਈਆਰਐੱਸ ਡਾ. ਗਿਰੀਸ਼ ਬਾਲੀ ਲੁਧਿਆਣਾ ਇਨਕਮ ਟੈਕਸ ਕਮਿਸ਼ਨਰ, ਡਾ. ਕੁਸੁਮ ਬਾਲੀ, ਆਈਜੀ ਡਾ. ਐੱਸਕੇ ਕਾਲੀਆ, ਕਿਰਨ ਕਾਲੀਆ, ਏਡੀਸੀਪੀ ਜਗਜੀਤ ਸਰੋਆ, ਉਦਯੋਗਪਤੀ ਸਾਧੂ ਰਾਮ ਮਿੱਤਲ, ਵਿਜੇ ਮਿੱਤਲ, ਵਾਸੂਦੇਵ ਗੁਲਾਟੀ, ਸੁਨੀਲ ਸਚਦੇਵਾ, ਕਿਰਨ ਸਚਦੇਵਾ, ਹਰਬੰਸ ਗਗਨੇਜਾ, ਮਾਂ ਭਗਵਤੀ ਸੇਵਾ ਸਮਿਤੀ ਦੇ ਪ੍ਰਧਾਨ ਰਮੇਸ਼ ਸਹਿਗਲ, ਦੀਪਕ ਢੀਂਗਰਾ, ਵਿਪਨ ਗੋਲਡੀ, ਸ਼ਾਲਿਨੀ ਬਿਸ਼ਟ, ਅਰਮਿੰਦਰ ਸਿੰਘ, ਕਰਨ ਸਹਿਗਲ, ਅੰਕੁਸ਼ ਅਰੋੜਾ ਨੇ ਸਮਾਗਮ 'ਚ ਭਾਗ ਲਿਆ।
ਉਦਯੋਗਪਤੀ ਸਾਧੂ ਰਾਮ ਮਿੱਤਲ ਤੇ ਵਿਜੇ ਮਿੱਤਲ ਦੇ ਪਰਿਵਾਰਾਂ ਵੱਲੋਂ ਆਸ਼ਰਮ ਨੂੰ ਦਾਨ ਦਿੱਤਾ। ਆਈਆਰਐੱਸ ਡਾ. ਗਿਰੀਸ਼ ਬਾਲੀ ਨੇ ਪ੍ਰਤਿਮਾ ਸਥਾਪਨਾ ਦਿਵਸ ਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਸ਼ਰਮ 'ਚ ਆ ਕੇ ਅਪਾਹਜਾਂ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਅਨੁਭਵ ਹੁੰਦਾ ਹੈ ਤੇ ਹਰ ਕਿਸੇ ਨੂੰ ਅਪਾਹਜ ਆਸ਼ਰਮ 'ਚ ਬੱਚਿਆਂ 'ਚ ਕਦਰਾਂ-ਕੀਮਤਾਂ ਪੈਦਾ ਕਰਨ ਲਈ ਆਉਣਾ ਚਾਹੀਦਾ ਹੈ ਤੇ ਬਜ਼ੁਰਗਾਂ ਦੀ ਸੇਵਾ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਸਮਾਜ ਦੇ ਅਣਗੌਲੇ ਬਜ਼ੁਰਗਾਂ ਦੀ ਸੇਵਾ ਨੂੰ ਸਮਰਪਿਤ ਚੇਅਰਮੈਨ ਤਰਸੇਮ ਕਪੂਰ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾਯੋਗ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਸਮਾਗਮ 'ਚ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ, ਪਿੰ੍ਸੀਪਲ ਆਰਕੇ ਭੰਡਾਰੀ, ਸੀਨੀਅਰ ਸੀਨੀਅਰ ਉਪ ਪਿੰ੍ਸੀਪਲ ਸੁਭਾਸ਼ ਅਗਰਵਾਲ, ਉਪ ਪਿੰ੍ਸੀਪਲ ਮਨੋਹਰ ਲਾਲ ਸ਼ਰਮਾ, ਜਨਰਲ ਸਕੱਤਰ ਬਲਦੇਵ ਕਤਿਆਲ, ਐਡਵੋਕੇਟ ਸੰਜੇ ਸੱਭਰਵਾਲ ਸਹਿ ਸਕੱਤਰ ਆਦਿ ਨੇ ਹਾਜ਼ਰੀ ਭਰੀ।