ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੀਜੀ ਡਾਰਵਿਨ ਜਿਊਲਾਜੀਕਲ ਸੁਸਾਇਟੀ ਦੇ ਸਹਿਯੋਗ ਨਾਲ ਜਿਊਲਾਜੀ ਵਿਭਾਗ ਨੇ ਐੱਨਐੱਸਐੱਸ ਅਤੇ ਰੈੱਡ ਰਿਬਨ ਕਲੱਬ ਡੀਏਵੀ ਕਾਲਜ ਦੇ ਸਹਿਯੋਗ ਨਾਲ 'ਵਿਸ਼ਵ ਏਡਜ਼ ਦਿਵਸ' ਮਨਾਉਣ ਲਈ 'ਰਿਬਨ ਪਿਨਿੰਗ' ਸਰਗਰਮੀ ਕਰਵਾਈ ਗਈ। ਇਹ ਸਰਗਰਮੀ 'ਸਮਾਨਤਾ' ਦੇ ਵਿਸ਼ੇ 'ਤੇ ਆਧਾਰਿਤ ਸੀ। ਪਿ੍ਰੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਅਤੇ ਸਟਾਫ਼ ਵਿਚ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਡਜ਼ ਦੇ ਮਰੀਜ਼ਾਂ ਦੇ ਆਲੇ-ਦੁਆਲੇ ਲੱਗੇ ਸਮਾਜਿਕ ਕਲੰਕ ਨੂੰ ਤੋੜਨ ਦੀ ਲੋੜ ਹੈ ਅਤੇ ਅਜਿਹਾ ਤਾਂ ਹੀ ਹੋ ਸਕਦਾ ਹੈ, ਜੇਕਰ ਲੋਕ ਇਸ ਬਿਮਾਰੀ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ। ਉਸ ਨੇ ਏਡਜ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਦੇਰੀ ਲਈ ਅਸਮਾਨਤਾ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਜਾਗਰੂਕਤਾ ਪੋ੍ਗਰਾਮ ਵਿਚ ਪੋ੍. ਪੁਨੀਤ ਪੁਰੀ, ਮੁਖੀ, ਜਿਊਲਾਜੀ ਵਿਭਾਗ, ਪੋ੍. ਐੱਸਕੇ ਮਿੱਡਾ, ਐੱਨਐੱਸਐੱਸ ਪੋ੍ਗਰਾਮ ਕੋਆਰਡੀਨੇਟਰ, ਡਾ. ਕਪਿਲਾ ਮਹਾਜਨ, ਪ੍ਰਧਾਨ, ਡਾਰਵਿਨ ਜਿਊਲਾਜੀਕਲ ਸੁਸਾਇਟੀ ਅਤੇ ਪੋ੍. ਪੂਜਾ ਸ਼ਰਮਾ, ਡਾ. ਰਿਸ਼ੀ ਕੁਮਾਰ, ਡਾ. ਅਭਿਨੈ ਠਾਕੁਰ, ਡਾ. ਸਾਹਿਬ ਸਿੰਘ, ਡਾ. ਗੁਰਜੀਤ ਕੌਰ, ਪੋ੍. ਪੰਕਜ ਬੱਗਾ ਅਤੇ ਪੋ੍. ਜਤਿੰਦਰ ਕੁਮਾਰ ਹਾਜ਼ਰ ਸਨ। ਕਾਲਜ ਦੇ ਪਿੰ੍ਸੀਪਲ, ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਲਾਲ ਰਿਬਨ ਬੰਨਿ੍ਹਆ ਗਿਆ। ਲਾਲ ਰਿਬਨ, ਇਕ ਜਾਗਰੂਕਤਾ ਰਿਬਨ ਵਜੋਂ, ਐੱਚਆਈਵੀ/ਏਡਜ਼ ਨਾਲ ਜੀ ਰਹੇ ਲੋਕਾਂ ਲਈ ਏਕਤਾ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਯਾਦ ਕਰਨ ਲਈ ਜਿਨ੍ਹਾਂ ਨੇ ਏਡਜ਼ ਨਾਲ ਸਬੰਧਤ ਬਿਮਾਰੀਆਂ ਕਰ ਕੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ, ਐੱਨਐੱਸਐੱਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਦੇ ਡਾ. ਸਾਹਿਬ ਸਿੰਘ ਅਤੇ ਡਾ. ਗੁਰਜੀਤ ਕੌਰ ਨੇ ਵਿਦਿਆਰਥੀਆਂ ਦੇ ਨਾਲ ਕਾਲਜ ਕੈਂਪਸ ਵਿਚ ਪ੍ਰਮੁੱਖ ਥਾਵਾਂ 'ਤੇ ਏਡਜ਼ ਜਾਗਰੂਕਤਾ ਬੈਨਰ ਪ੍ਰਦਰਸ਼ਿਤ ਕੀਤੇ ਅਤੇ ਜਾਗਰੂਕਤਾ ਰੈਲੀ ਵੀ ਕੱਢੀ।