ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿੰਡ ਚੱਕ ਸ਼ਕੂਰ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦੇ ਸਹਾਇਕ ਧੰਦੇ ਨਾਲ ਜੋੜਨ ਲਈ ਇਕ ਦਿਨਾਂ ਕੈਂਪ ਲਾਇਆ ਗਿਆ। ਜਿਸ ਦੀ ਅਗਵਾਈ ਡੇਅਰੀ ਵਿਕਾਸ ਟੇ੍ਨਿੰਗ ਇੰਚਾਰਜ ਦੋਆਬਾ ਦੇ ਹਰਜੀਤ ਸਿੰਘ ਸੈਣੀ ਵੱਲੋਂ ਕੀਤੀ ਗਈ। ਕੈਂਪ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਆਦਮਪੁਰ ਤੋਂ ਇੰਚਾਰਜ ਜੀਤ ਲਾਲ ਭੱਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਕੈਂਪ ਵਿਚ ਵੱਖ-ਵੱਖ ਅਧਿਕਾਰੀਆਂ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਸ਼ੂਆਂ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਵੱਖ-ਵੱਖ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਸਮੂਹ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। 'ਆਪ' ਆਗੂ ਗਿਆਨੀ ਸਕੱਤਰ ਸਿੰਘ ਚੱਕ ਸ਼ਕੂਰ ਵੱਲੋਂ ਹਲਕਾ ਇੰਚਾਰਜ ਜੀਤ ਲਾਲ ਭੱਟੀ ਤੇ ਡੇਅਰੀ ਵਿਕਾਸ ਟੇ੍ਨਿੰਗ ਇੰਚਾਰਜ ਦੋਆਬਾ ਦੇ ਹਰਜੀਤ ਸਿੰਘ ਸੈਣੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਰਣਧੀਰ ਸਿੰਘ ਰੰਧਾਵਾ, ਅਜੀਤ ਸਿੰਘ, ਸੁਖਦੇਵ ਸਿੰਘ, ਰਵਿੰਦਰ ਕੋਰ, ਅਵਤਾਰ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਗੁਰਮੇਜ ਸਿੰਘ, ਰਾਮ ਕ੍ਰਿਸ਼ਨ, ਮੇਜਰ ਸਿੰਘ, ਦਾਰਾ ਸਿੰਘ, ਡੇਅਰੀ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ, ਇੰਸਪੈਕਟਰ ਸੰਜੀਵ ਕੁਮਾਰ, ਇੰਸਪੈਕਟਰ ਗੁਰਪ੍ਰਰੀਤ ਸਿੰਘ ਜਲੰਧਰ ਤੇ ਹੋਰ ਮੌਜੂਦ ਸਨ।