ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੀਪੀਆਈ (ਐੱਮ), ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਲਈ ਸਥਾਨਕ ਦਫ਼ਤਰ ਨੂਰਮਹਿਲ ਵਿਖੇ ਕਾਮਰੇਡ ਮੂਲ ਚੰਦ ਸਰਹਾਲੀ, ਕਾਮਰੇਡ ਬੇਅੰਤ ਸਿੰਘ ਨਕੋਦਰ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਤੇ ਕਾਮਰੇਡ ਵੀਵੀ ਐਂਥਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਲੰਧਰ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਪ੍ਰਰੀਤ ਸਿੰਘ ਜੌਹਲ ਵੱਲੋਂ ਹਲਕਾ ਫਿਲੌਰ ਤੋਂ ਕਾਮਰੇਡ ਮੇਲਾ ਸਿੰਘ ਰੁੜਕਾ, ਹਲਕਾ ਨਕੋਦਰ ਤੋਂ ਕਾਮਰੇਡ ਗੁਰਮੇਲ ਸਿੰਘ ਨਾਹਲ ਤੇ ਸ਼ਾਹਕੋਟ ਤੋਂ ਕਾਮਰੇਡ ਜਸਕਰਨ ਸਿੰਘ ਕੰਗ ਨੂੰ ਸੀਪੀਆਈ (ਐੱਮ) ਦੇ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ। ਮੀਟਿੰਗ 'ਚ ਚੋਣ ਹਲਕਿਆਂ ਅੰਦਰ ਚੋਣ ਮੁਹਿੰਮ ਨੂੰ ਚਲਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਪ੍ਰਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਜਲੰਧਰ ਅੰਦਰ ਲੜੀਆਂ ਜਾ ਰਹੀਆਂ ਉਪਰੋਕਤ ਤਿੰਨ ਹੀ ਸੀਟਾਂ ਲਈ ਕੰਪੇਨ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਤਹਿਸੀਲ ਫਿਲੌਰ, ਨਕੋਦਰ ਤੇ ਸ਼ਾਹਕੋਟ ਵਿਖੇ ਪ੍ਰਸ਼ੋਤਮ ਬਿਲਗਾ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਤੇ ਕਾਮਰੇਡ ਮਿਹਰ ਸਿੰਘ ਖੁਰਲਾਪੁਰ ਨਕੋਦਰ ਚੋਣ ਇੰਚਾਰਜ ਬਣਾਏ ਗਏ ਹਨ। ਵੱਖ-ਵੱਖ ਚੋਣ ਹਲਕਿਆਂ ਦੀਆਂ ਜਨਰਲ ਬਾਡੀ ਮੀਟਿੰਗਾਂ ਵੀ ਜਲਦ ਤੈਅ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਕਾਮਰੇਡ ਪ੍ਰਕਾਸ਼ ਕਲੇਰ, ਕਾਮਰੇਡ ਵਿਜੈ ਧਰਨੀ, ਕਾਮਰੇਡ ਨਰਿੰਦਰ ਸਿੰਘ ਜੌਹਲ, ਬਲਵਿੰਦਰ ਸਿੰਘ, ਸਰਵਣ ਰਾਣੂ ਚੀਮਾ, ਕਾਮਰੇਡ ਗੁਰਮੇਲ ਗੇਲਾ, ਕਾਮਰੇਡ ਹਰਮੇਸ਼ ਸਰਹਾਲੀ, ਕਾਮਰੇਡ ਅਮਰਜੀਤ ਸਿੰਘ ਬਾਸੀ, ਕਾਮਰੇਡ ਰਾਮ ਪ੍ਰਕਾਸ਼, ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਮੀਟਿੰਗ 'ਚ ਹਾਜ਼ਰ ਸਨ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਦੇ ਜ਼ਿਲ੍ਹਾ ਜਲੰਧਰ ਦਫਤਰ ਤੇ ਨੂਰਮਹਿਲ ਦਫ਼ਤਰ ਚੋਣ ਮੁਹਿੰਮ ਦੇ ਮੁੱਖ ਕੇਂਦਰ ਵਜੋਂ ਕੰਮ ਕਰਨਗੇ।