ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ ਨਾਲ ਜਾਨਲੇਵਾ ਵੀ ਸਾਬਿਤ ਹੋਣ ਲੱਗਿਆ ਹੈ। ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਹੁਣ ਤਕ ਕੋਰੋਨਾ 32 ਲੋਕਾਂ ਦੀ ਜੀਵਨ ਲੀਲ੍ਹਾ ਖ਼ਤਮ ਕਰ ਚੁੱਕਾ ਹੈ। ਜ਼ਿਲ੍ਹੇ 'ਚ ਹਫਤੇ ਦੇ ਪਹਿਲੇ ਦਿਨ ਵਿਦੇਸ਼ ਤੋਂ ਆਏ 8 ਅਤੇ ਜ਼ਿਲ੍ਹੇ ਦੇ ਸਿਵਲ ਸਰਜਨ ਸਮੇਤ 537 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ ਚਾਰ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜ਼ਿਲ੍ਹੇ 'ਚ 596 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਹੁੰਚੇ।
ਕੋਰੋਨਾ ਖਤਰਨਾਕ ਸਾਬਿਤ ਹੋਣ ਲੱਗ ਪਿਆ ਹੈ। ਜ਼ਿਲ੍ਹੇ ਦੇ 8 ਪੁਲਿਸ ਥਾਣਿਆਂ 'ਚ ਇਕ ਦਰਜਨ ਪੁਲਿਸ ਮੁਲਾਜ਼ਮ ਕੋਰੋਨਾ ਦੀ ਲਪੇਟ 'ਚ ਆਏ। ਇਸ ਤੋਂ ਇਲਾਵਾ ਕੋਰੋਨਾ ਨੇ ਬੀਡੀਪੀਓ ਦਫ਼ਤਰ ਅਲਾਵਲਪੁਰ ਤੋਂ 6, ਸੀਆਰਪੀਐੱਫ ਕੈਂਪਸ 'ਚ 14, ਸੈਨਾ ਦੇ ਹਸਪਤਾਲ 'ਚ 18, ਸੀਐੱਚਸੀ ਆਦਮਪੁਰ 'ਚ 7, ਬੀਐੱਸਐੱਫ ਕੈਂਪਸ 'ਚ ਚਾਰ ਤੋਂ ਇਲਾਵਾ ਪੁਲਿਸ ਕਮਿਸ਼ਨਰ ਦਫ਼ਤਰ, ਐੱਨਆਈਟੀ ਅਤੇ ਪਿਮਸ ਦੇ ਹੋਸਟਲ ਤੋਂ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 2590 ਲੋਕ ਵਿਦੇਸ਼ ਤੋਂ ਆ ਚੁੱਕੇ ਹਨ। ਇਨ੍ਹਾਂ 'ਚੋਂ 876 ਦੇ ਸੈਂਪਲਾਂ ਦੀ ਜਾਂਚ ਹੋਈ ਅਤੇ 72 ਪਾਜ਼ੇਟਿਵ ਪਾਏ ਜਾ ਚੁੱਕੇ ਹਨ। 61 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। 12 ਮਰੀਜ਼ ਓਮੀਕ੍ਰਾਨ ਦੇ ਰਿਪੋਰਟ ਹੋ ਚੁੱਕੇ ਹਨ। ਜ਼ਿਲ੍ਹੇ 'ਚ 19 ਮਾਈਕਰੋਕੰਟੇਨਮੈਂਟ ਅਤੇ 14 ਕੰਟੇਨਮੈਂਟ ਜ਼ੋਨ ਹਨ। ਜ਼ਿਲ੍ਹੇ 'ਚ 167 ਮਰੀਜ਼ ਹਸਪਤਾਲਾਂ 'ਚ ਦਾਖਲ ਹਨ। ਇਨ੍ਹਾਂ 'ਚੋਂ 110 ਲੈਵਲ ਦੋ ਅਤੇ 57 ਲੈਵਲ ਤਿੰਨ ਦੇ ਸ਼ਾਮਲ ਹਨ। 3096 ਹੋਮ ਆਈਸੋਲੇਟ ਹਨ। ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
-------------
ਉਮਰ ਿਲੰਗ ਪਤਾ ਹਸਪਤਾਲ 'ਚ ਇਲਾਜ ਦੇ ਦਿਨ ਹੋਰ ਬਿਮਾਰੀ
82 ਸਾਲ ਅੌਰਤ ਪ੍ਰਰੀਤ ਨਗਰ 5 ਦਿਨ ਹਾਈਪਰਟੈਸ਼ਨ ਤੇ ਹਾਰਟ
78 ਸਾਲ ਪੁਰਸ਼ ਸੁਰਾਜਗੰਜ 9 ਦਿਨ ਹਾਈਪਰਟੈਂਸ਼ਨ
50 ਸਾਲ ਅੌਰਤ ਪਿੰਡ ਮਾਨਕ ਇਕ ਦਿਨ ਹਾਈਪਰਟੈਂਸ਼ਨ
55 ਸਾਲ ਅੌਰਤ ਜੈਨ ਕਾਲੋਨੀ ਦੋ ਦਿਨ ਹਾਈਪਰਟੈਂਸ਼ਨ ਤੇ ਕਿਡਨੀ
---------
ਇਨ੍ਹਾਂ ਇਲਾਕਿਆਂ ਤੋਂ ਆਏ ਜ਼ਿਆਦਾ ਮਰੀਜ਼
ਸ਼ਾਹਕੋਟ 23
ਜਲੰਧਰ ਛਾਉਣੀ 14
ਨਕੋਦਰ 11
ਬਿਲਗਾ, ਰਾਮਾਮੰਡੀ ਤੇ ਭਾਰਗੋ ਕੈਂਪ 7-7
ਅਲਾਵਲਪੁਰ ਤੇ ਮਾਡਲ ਟਾਊਨ 8-8
ਮਹਿਤਪੁਰ 9
ਭਾਰਗੋ ਕੈਂਪ ਤੇ ਰੁੜਕਾ ਕਲਾਂ 6-6
ਸੈਂਟਰਲ ਟਾਊਨ, ਮਾਡਲ ਹਾਊਸ, ਅਰਬਨ ਅਸਟੇਟ, ਲੋਹੀਆਂ ਖਾਸ 4-4
----------
ਜਨਵਰੀ ਮਹੀਨੇ ਹੋਈਆਂ ਮੌਤਾਂ
ਜਨਵਰੀ ਮੌਤਾਂ
05 01
10 01
12 01
14 04
16 01
17 02
18 02
19 05
20 03
21 03
23 05
24 04