ਰਾਜ ਕੁਮਾਰ ਨੰਗਲ, ਫਿਲੌਰ : ਹਲਕਾ ਫਿਲੌਰ ਵਾਸੀਆਂ ਨੂੰ ਮਾਨ ਸਰਕਾਰ ਵੱਲੋਂ ਜਾਰੀ ਫਾਇਰ ਬਿ੍ਗੇਡਾਂ ਨੂੰ ਲੈ ਕੇ ਸੋਮਵਾਰ ਫਗਵਾੜਾ ਵਿਖੇ ਆਮ ਆਦਮੀ ਪਾਰਟੀ ਫਿਲੌਰ ਦੇ ਇੰਚਾਰਜ ਪਿ੍ਰੰਸੀਪਲ ਪੇ੍ਮ ਕੁਮਾਰ ਤੇ ਕਾਂਗਰਸ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਹਮੋ-ਸਾਹਮਣੇ ਹੋ ਗਏ। ਕਾਂਗਰਸ ਵਿਧਾਇਕ ਦਾ ਕਹਿਣਾ ਸੀ ਕਿ ਫਾਇਰ ਬਿ੍ਗੇਡ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਅਲਾਟ ਹੋਈ ਸਨ, ਸੋ ਸਮਾਜ ਨੂੰ ਕਾਂਗਰਸ ਦੀ ਦੇਣ ਹੈ। ਦੂਜੇ ਪਾਸੇ 'ਆਪ' ਦੇ ਇੰਚਾਰਜ ਪਿ੍ਰਸੀਪਲ ਪੇ੍ਮ ਕੁਮਾਰ ਨੇ ਕਿਹਾ ਕਿ 70 ਸਾਲ ਵਿੱਚ ਤਾਂ ਕਾਂਗਰਸ ਪਾਰਟੀ ਕੋਲੋਂ ਕੁੱਝ ਹੋਇਆ ਨਹੀਂ ਤੇ ਮਾਨ ਸਰਕਾਰ ਇਹ ਕੰਮ 40 ਦਿਨਾਂ 'ਚ ਹੀ ਕਰ ਦਿਖਾਇਆ ਹੈ। ਕਾਂਗਰਸੀਆਂ 'ਚ ਹੁਣ ਬੁਖਲਾਹਟ ਹੈ।
ਕਾਫੀ ਜੱਦੋ ਜਹਿਦ ਉਪਰੰਤ ਪਿ੍ਰੰਸੀਪਲ ਪੇ੍ਮ ਕੁਮਾਰ ਆਪਣੇ ਸਾਥੀਆਂ ਸਮੇਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਲੈ ਕੇ ਫਿਲੌਰ ਪਹੁੰਚੇ, ਜਿੱਥੇ 'ਆਪ' ਆਗੂਆਂ ਨੇ ਭੰਗੜਾ ਪਾ ਕੇ ਪਹਿਲਾ ਬਾਬਾ ਸਾਹਿਬ ਜੀ ਦੇ ਆਦਮ ਕੱਦ ਬੁੱਤ ਨੂੰ ਨਮਨ ਕੀਤਾ ਤੇ ਫੱੁਲ ਮਾਲਾਵਾ ਭੇਟ ਕੀਤੀਆਂ। ਉਪਰੰਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ ਚੁੰਬਰ ਨੂੰ ਸੌਂਪ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜੋਗਿੰਦਰ ਸਿੰਘ ਮਾਨ, ਰਜਿੰਦਰ ਕੌਰ ਥਿਆੜਾ ਪ੍ਰਧਾਨ ਇਸਤਰੀ ਵਿੰਗ ਪੰਜਾਬ, ਸੀਮਾ ਵਡਾਲਾ ਪ੍ਰਧਾਨ ਮਹਿਲਾ ਵਿੰਗ ਜਲੰਧਰ, ਮੰਗਲ ਸਿੰਘ ਇੰਚਾਰਜ ਲੋਕ ਸਭਾ ਹਲਕਾ, ਕੌਂਸਲਰ ਯਸ਼ਪਾਲ ਗਿੰਢਾ, ਕੌਂਸਲਰ ਰਾਕੇਸ਼ ਕਾਲੀਆ, ਕੌਂਸਲਰ ਰਾਜ ਕੁਮਾਰ ਸੰਧੂ, ਕੌਂਸਲਰ ਵੈਭਵ ਸ਼ਰਮਾ, ਕੌਂਸਲਰ ਸ਼ੰਕਰ ਸੰਧੂ, ਸੁਰਿੰਦਰ ਡਾਬਰ, ਸੁੱਖਾ ਸੰਗਨੇਵਾਲ,ਡਾ ਬਲਜੀਤ ਸਿੰਘ ਛੋਕਰ, ਹਰਵਿੰਦਰ ਸਿੰਘ ਸੈਣੀ, ਰੋਸ਼ਨ ਲਾਲ, ਦਵਿੰਦਰ ਸਿੰਘ ਚਾਹਲ, ਜੀਤਾ ਸਿੰਘ, ਰਾਕੇਸ਼ ਕੁਮਾਰ ਸ਼ੋਸ਼ਲ ਮੀਡੀਆ ਇੰਚਾਰਜ ਤੇ ਹੋਰ ਸਨ।